|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿਮਰਤੀ |
ਕਚੀਆਂ ਪਿੱਲੀਆਂ ਕਵਿਤਾਵਾਂ ਅਗਨਭੇਟ ਕਰਦਿਆਂ ਕੋਈ ਪੰਕਿਤੀ ਅਧ ਪਚੱਧੀ ਸ਼ਬਦ ਸੱਜਰਾ, ਅਲੰਕਾਰ ਨਿਆਰਾ ਸਾਂਭ ਲੈਂਦਾ ਹਾਂ
ਇਹ ਗੁਰ ਮੈਂ ਅਪਣੀ ਮਾਂ ਤੋਂ ਸਿਖਿਆ ਹੈ ਉਹ ਹੰਢੇ ਪਾਟੇ ਕੁੜਤੇ ਸਿਟਦੀ ਉਨ੍ਹਾਂ ਦੇ ਬਟਨ ਸਾਂਭ ਲੈਂਦੀ ਸੀ ਕਹਿੰਦੀ ਹੁੰਦੀ ਸੀ ਕੋਈ ਵੀ ਚੀਜ ਸਾਰੀ ਦੀ ਸਾਰੀ ਸਿਟਣ ਵਾਲੀ ਨਹੀਂ ਹੁੰਦੀ
ਕੁੜਤੇ ਤੋ ਬਟਨ ਗੁਆਚਦਾ ਅਸੀ ਉਹਦੇ ਅਗੇ ਖੜ੍ਹ ਜਾਂਦੇ ਉਹ ਸੂਈ ਧਾਗੇ ਵਾਲੇ ਛਿੱਕੂ ਚੋਂ ‘ਗਦਾਮਾਂ’ ਵਾਲੀ ਸ਼ੀਸੀ ਕਢਦੀ ਥੁਕ ਨਾਲ ਤਿੱਖਾ ਕਰਕੇ ਧਾਗਾ ਸੂਈ ਦੇ ਨੱਕੇ `ਚ ਪਰੋਂਦੀ ਅਖ ਸੁਕੇੜ ਕੇ ਬਟਨ ਦੀ ਮੋਰੀ ਚੋ ਸੂਈ ਕਢਦੀ ਡਰਕੇ ਢਿਡ ਲੱਕੇ ਨਾਲ ਲਗ ਜਾਂਦੇ ਉਹ ਬਟਨ ਲਾ ਕੇ, ਫਾਲਤੂ ਧਾਗਾ ਦੰਦਾਂ ਨਾਲ ਟੁਕਦੀ ਕਸੇ ਢਿਡ ਤੇ ਕੁਤ ਕੁਤੀ ਕਢ ਦਿੰਦੀ ਸੀ।
‘ਮਾਂ ਇਹ ਬਟਨ ਤਾਂ ਨਵਿਆਂ ਨਾਲ ਰਲ਼ਦਾ ਨਹੀਂ’ ਅਸੀਂ ਕਹਿੰਦੇ ‘ਕੋਈ ਨੀ ਪੁਤ, ਨਵਿਆਂ ਦਾ ਵੀ ਏਹੀ ਰੰਗ ਹੋ ਜਾਣੈ ਦਸ ਦਿਨ ਹੰਢ ਕੇ ਕੋੲ ਰੰਗ ਸਦਾ ਪੱਕਾ ਨਹੀਂ ਰਹਿੰਦਾ’।
ਮੈਂ ਖਿੰਡੀਆਂ ਕਵਿਤਾਵਾਂ ਚੋਂ ਸ਼ਬਦ ਚੁਣ ਚੁਣ ਕੇ ਸ਼ੀਸ਼ੀ ਵਿਚ ਪਾ ਰਿਹਾ ਹਾਂ ਕਦੇ ਕਦੇ ਕੋਈ ਅਥਰੂ ਵੀ ਉਨ੍ਹਾਂ ਵਿਚ ਰਲ ਜਾਂਦਾ ਹੈ।
ਨਵਤੇਜ ਭਾਰਤੀ
|
|
16 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|