Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਿਰਨਾਵਾਂ


ਚਮਕ ਭਰੀ ਕਿਸ਼ਤੀ
’ਤੇ ਸਵਾਰ, ਮੇਰੀ ਧੀ
ਪੁੱਛੇ ਆਪਣਾ ਸਿਰਨਾਵਾਂ
ਉਤਾਂਹ ਨੂੰ ਚੁੱਕ ਉਂਗਲ
ਕਹਿੰਦੀ
ਕੀ ਇਹ ਆਸਮਾਨ ਮੇਰਾ ਹੈ?
ਮੂੰਹ ਦੁਆਲੇ ਬਾਜੂਆਂ ਦਾ ਝੁੰਬ ਮਾਰ ਕੇ
ਊਂਘਦੀਆਂ ਅੱਖਾਂ ਨਾਲ ਤੱਕਦੀ ਥੱਲੇ ਨੂੰ
ਕਹਿੰਦੀ
ਕੀ ਇਹ ਧਰਤੀ ਮੇਰੀ ਹੈ?
ਉਸ ਦਾ ਉਦਾਸ ਕਰਦਾ ਚਿਹਰਾ ਪੁੱਛਦਾ
ਮੈਨੂੰ ਮੇਰਾ ਸਿਰਨਾਵਾਂ ਤਾਂ ਦੱਸ
ਮੈਂ ਮਰਜਾਣੀ ਹਾਂ
ਜਾਂ ਚੰਦਰੀ
ਜਾਂ ਹਾਂ ਮੈਂ ਸਿਰਜਣਹਾਰ
ਤ੍ਰਭਕ ਕੇ ਉੱਠਦਾ ਹਾਂ ਮੈਂ
ਸਵਾਲਾਂ ਦਾ ਇਹ ਵਾਵਰੋਲਾ
ਤੇ ਮੈਂ ਧੀ ਨੂੰ ਤੱਕਦਾ
ਜਿਵੇਂ ਕੋਈ ਸੁਪਨਾ ਬੀਜ
ਸੁਰਖਰੂ ਹੋ ਗਿਆ ਹੋਵਾਂ।


ਡਾ. ਅਸ਼ੋਕ ਮਿਲਨ * ਮੋਬਾਈਲ: 99159-86716

20 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਫਿਰ ਇਕ ਅਨਮੋਲ ਮੋਤੀ ਲੱਭ ਲਿਆਏ ਬਿੱਟੂ ਬਾਈ ਜੀ |

 

TFS                      

 

                                                 Jaggi

21 Oct 2013

Reply