ਆਖਰਕਾਰ ਮਨੁੱਖ ਹੀ ਮਨੁੱਖ ਨੂੰ ਲੁੱਟਦੇ ਰਹੇ,ਸੁਰਤ ਗਗਨ ਦੀ ਇਮਾਨਤ ਧਰਤ ਤੇ ਸੁੱਟਦੇ ਰਹੇ॥ਕਾਫਰ ਬਣਾਇਆਂ ਧਰਮੀਆਂ ਚਾਹੇ ਗੁਣ ਕਈ,ਰੱਬ ਨੂੰ ਇਕ ਕਹਿਣ ਵਾਲੇ ਨਾਸਤਿਕ ਕਹਿ ਕੇ ਸੁਟਦੇ ਰਹੇ॥ਕਿਨਾਰੇ ਤੱਕ ਜਿਸ ਦੀ ਪਹੁੰਚ ਹੈ ਪਾਰ ਹੋਣ ਦੀ ਆਸ ਹੈ,ਠਿਲਣ ਲਈ ਵਿਚ ਨਦੀ ਦੇ ਮੌਜ ਆਪਣੀ ਤਕਦੇ ਰਹੇ॥ਤਿਨਕਾ-ਤਿਨਕਾ ਕਰਕੇ ਜੋੜਿਆ ਵਹਿ ਗਿਆ ਕੁੱਛ ਪਲੀਂ,ਪੌੜੀ-ਪੌੜੀ ਭਗਵਾਨ ਸਵਰਗਾਂ ਨੂੰ ਚੜ੍ਹਦੇ ਰਹੇ॥ਭੌਰਾ ਬਣੇ ਜੇ ਸਾਹਦੀ ਵਹਿਣ ਪ੍ਰਾਣਾ ਬਣੇ, ਭੇਦ ਖੁੱਲ੍ਹ ਜਾਣ ਲਈ ਆਪਸ ਵਿਚ ਲੜਦੇ ਰਹੇ॥ਸਹਿ ਸੁਭਾਅ ਜੋ ਉਪਜਦੀ ਉਹੀ ਸਮਾਧੀ ਅਸਲ ਹੈ,ਕਸ਼ਟ ਕਰਕੇ ਮੀਟ ਅੱਖਾਂ, ਅਗਨ ਵਿਚ ਸੜਦੇ ਰਹੇ॥ਕਾਰਨ ਅਤੇ ਉਪਾਅ ਨੂੰ ਸਾਧਨ ਬਣਾਇਆਂ ਐਸ਼ ਦਾ,ਘਟਨਾ ਜਦ ਅੰਦਰ ਘਟੀ, ਉਹ ਘੱਟ ਵਿਚ ਵਸਦੇ ਰਹੇ॥
ਪਾਠਕਾਂ ਅਤੇ ਪੰਜਾਬੀਇਜ਼ਮ ਦੇ ਕਵੀ ਮੈਂਬਰਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ