|
 |
 |
 |
|
|
Home > Communities > Punjabi Poetry > Forum > messages |
|
|
|
|
|
soch-Gazal |
"ਸੋਚ"
ਇਸ਼ਕ ਤੇ ਮੁਸ਼ਕ ਨਾ ਕਿਤੇ ਛੁਪਾਇਆ ਜਾਵੇ,
ਸੋਚ ਉੱਤੇ ਕਦੇ ਪਹਿਰਾ ਨਾ ਬਿਠਾਇਆ ਜਾਵੇ।
ਕਦੇ ਭੁੱਲ ਕੇ ਕਿਸੇ ਦਾ ਨਾ ਦਿਲ ਤੋੜੋ,
ਇਹ ਘਰ ਨੀ ਜੋ ਢਾਹਿਆ ਬਣਾਇਆ ਜਾਵੇ।
ਅਪਣਿਆਂ ਨਾਲ ਹੀ ਦਿਲ ਵਾਲੀ ਗੱਲ ਹੁੰਦੀ, ਐਵੇਂ ਗੈਰਾਂ ਨੂੰ ਦੁੱਖ ਨਾ ਸੁਣਾਇਆ ਜਾਵੇ।
ਮੰਦਿਰ ਮਸੀਤਾਂ ਤੇ ਜਾ ਕੇ ਕਰ ਸਿਜਦੇ, ਨਹੀਂ ਲਾਜ਼ਮੀ ਕਿ ਰੱਬ ਨੂੰ ਪਾਇਆ ਜਾਵੇ।
ਇਹ ਵੀ ਢੰਗ ਹੈ ਖੁਦਾ ਨੁੰ ਪਾਵਣੇ ਦਾ, ਕਿਸੇ ਰੋਂਦੇ ਨੂੰ ਜੇਕਰ ਹਸਾਇਆ ਜਾਵੇ।
ਸੁਰ ਅਤੇ ਤਾਲ ਹੋਵੇ ਪਿਆਰ-ਇਤਫਾਕ ਦੀ, ਰਾਗ ਦੋਸਤੀ ਵਾਲਾ ਗੁਣਗੁਣਾਇਆ ਜਾਵੇ।
ਜ਼ਿੰਦਗੀ ਬਣ ਜਾਏਗੀ ਇਕ ਹਸੀਨ ਨਗਮਾ, ਰੂਹ ਦੇ ਨਾਲ ਜੇ ਕਿਧਰੇ ਗਾਇਆ ਜਾਵੇ।
ਇਕ ਇਕ ਬੂੰਦ ਵੀ ਸਾਗਰਾਂ ਨੂੰ ਭਰ ਦਿੰਦੀ, ਰਾਤੋ ਰਾਤ ਨਾ ਸ਼ਹਿਰ ਵਸਾਇਆ ਜਾਵੇ।
'ਪ੍ਰੀਤ' ਕਿਰਤ ਦਾ ਫਲ ਸਦਾ ਹੀ ਮਿੱਠਾ, ਵਿਹਲੇ ਬਹਿ ਕੇ ਨਾ ਡੰਗ ਟਪਾਇਆ ਜਾਵੇ।
http://preetludhianvi.blogspot.com/
|
|
04 Sep 2011
|
|
|
|
|
|
ਸੋਹਣੇ ਅਜ੍ਫਾਜ਼ ਨੇ ਵੀਰ ਜੀ...ਲਿਖਦੇ ਰਵੋ
|
|
05 Sep 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|