Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੋਨੇ ਜਿਹੇ ਸ਼ਹਿਰ
This small attempt is dedicated to all who are away from their homes fighting the battle called life...but on a positive note I also want to add on..

ਮੰਜਿਲ ਮਿਲ ਹੀ ਜਾਏਗੀ ਭਟਕਤੇ ਹੀ ਸਹੀ
ਗੁਮਰਾਹ ਤੋ ਵੋਹ ਹੈ ਜੋ ਘਰ ਸੇ ਨਿਕਲੇ ਨਹੀ.......


So here are some of my feelings. ..

ਸੋਨੇ ਜਿਹੇ ਸ਼ਹਿਰ ਸੀ ੲਿੱਕ ਬੰਦਾ ਖੱਟਣ ਗਿਅਾ
ਖੱਟ ਕੇ ਤਾਂ ਲੈ ਆਇਆ ਪਰ ਆਪ ਵਿਕ ਗਿਅਾ।

ਜਿਸ ਸ਼ਹਿਰ ਪਛਾਣ ਨਹੀਂ ਕਿਸੇ ਨੂੰ ੲਿਕ ਦੂਜੇ ਦੀ।
ਭਲਾਂ ਕਿਸ ਤੌਂ ਬਚਕੇ ਸੀ ੳੁਹ ਓਥੇ ਲੁਕ ਗਿਅਾ।

ਗੁਆ ਕੇ ਸੁੱਖ ਚੈਨ ਉਸ ਨੂੰ ਕੁਝ ਤਾਂ ਮਿਲਿਆ ਹੀ ਹੋਣਾਂ
ਜੌ ਵੇਚ ਕੇ ਵਰਤਮਾਨ ਕਹਿੰਦਾ ਬਣਾਂ ਭਵਿੱਖ ਲਿਅਾ।

ਪੀ ਜਿੰਦਗੀ ਦੇ ਕੌੜੇ ਘੁੱਟ ੳੁਹ ਕੁਝ ਕੌੜਾ ਹੋ ਗਿਅਾ
ਪਰ ਜਿੰਦਗੀ ਕਿਤਾਬ ਦੇ ਸਾਰੇ ਸਬਕ ਸਿੱਖ ਗਿਅਾ।

ਜੋ ਸ਼ੇਰ ਗੱਭਰੂ ਜਵਾਨ ੳੁਸ ਸ਼ਹਿਰ ਭੇਜਿਆ ਸੀ ਮਾਂ ਨੇ
ਉਹ ਮਾਂ ਵਾਝੌਂ ਛਾਵਾਂ ਚ ਰਹਿ ਕੇ ਵੀ ਸੁੱਕ ਗਿਅਾ।

ਮੌੜ ਕਿੰਨੇ ਕੁ ਅੱਗੇਂ ਰਾਹਵਾਂ ਚ ਨਾ ਸੌਚਦਾ ੳੁਹ ਹੁਣ
ਆਵੇ ਜੋ ਵੀ ਅੱਗੇ ਮੰਨ ਭਾਣਾਂ ੳੁਹ ਸਭ ਲਿਖ ਰਿਹਾ।

'ਸੌਝੀ' ਤੇਰੇ ਬਾਅਦ ਵੀ ੲਿੱਥੇ ਮੌਸਮ ਨੇ,ਬਹਾਰਾਂ ਨੇ
ੲਿੱਥੇ ਫਰਕ ਨਹੀਂ ਪੈਂਦਾ ਜੇ ਕੋੲੀ ਚਲਾ ੲਿਕ ਗਿਅਾ।

ਸੋਨੇ ਜਿਹੇ ਸ਼ਹਿਰ ਸੀ ੲਿੱਕ ਬੰਦਾ ਖੱਟਣ ਗਿਅਾ
ਖੱਟ ਕੇ ਤਾਂ ਲੈ ਆਇਆ ਪਰ ਆਪ ਵਿਕ ਗਿਅਾ।
25 Jun 2014

Reply