lyrics by me....
ਸੋਹਣੇ ਰੋਜ਼ ਨੀਵੀਂ ਪਾਕੇ ਜਾਂਦੇ ਲੰਘ ਨੇ.
ਬਿਨਾਂ ਬੋਲਿਆਂ ਹੀ ਦਿਲ ਜਾਂਦੇ ਮੰਗ ਨੇ.
ਉਂਝ ਗੱਲਾਂਹ ਨੇ ਗੁਲਾਬੀ, ਦਿਲ ਰੰਗਦੇ ਵੀ ਨਈਂ.....
ਸੋਹਣੇ ਦਿਲ ਲਾਉਣਾ, ਦਿਲ ਲਾਉਣਾ
ਚਾਹੁੰਦੇ ਦਿਲ ਮੰਗਦੇ ਵੀ ਨਈਂ......
ਸੋਹਣੇ ਦਿਲ ਲਾਉਣਾ........
..............................................
ਪਿਆਰ ਦੀਆਂ ਗੱਲਾਂ ਤੋਂ ਨੇ ਅਜੇ ਅਣਜਾਣ ਜੀ.
ਹੋ ਅਜੇ ਪੁੱਛਣਾ ਨਈਂ ਆਉਂਦਾ ਹਾਲ-ਚਾਲ ਜੀ.
ਉਂਝ ਚਾਹੁੰਦੇ ਆ ਬੁਲਾਉਣਾ, ਝੂਠਾ ਖੰਘਦੇ ਵੀ ਨਈਂ......
ਸੋਹਣੇ ਦਿਲ ਲਾਉਣਾ, ਦਿਲ ਲਾਉਣਾ
ਚਾਹੁੰਦੇ ਦਿਲ ਮੰਗਦੇ ਵੀ ਨਈਂ......
ਸੋਹਣੇ ਦਿਲ ਲਾਉਣਾ........
..............................................
ਰੂਪ ਖਿੜਿਆ ਜਿਂਓ ਤਾਜ਼ਾ ਕੋਈ ਗੁਲਾਬ ਜੀ.
ਹੋ ਵੇਖ ਛਿੜਦਾ ਪਿਆਰ ਵਾਲਾ ਰਾਗ ਜੀ.
ਉਂਝ ਦਿੰਦੇ Response, ਸੂਲੀ ਟੰਗਦੇ ਵੀ ਨਈਂ.....
ਸੋਹਣੇ ਦਿਲ ਲਾਉਣਾ, ਦਿਲ ਲਾਉਣਾ
ਚਾਹੁੰਦੇ ਦਿਲ ਮੰਗਦੇ ਵੀ ਨਈਂ......
ਸੋਹਣੇ ਦਿਲ ਲਾਉਣਾ........
..............................................
ਹੁਣ "ਜੈਤੇਵਾਲੀਏ" ਤੇ ਹੋ ਗਏ ਮਿਹਰਬਾਨ ਜੀ.
ਹੋ ਮੁੱਠੀ ਵਿੱਚ ਕੈਦ ਕੀਤੀ ਓਹਦੀ ਜਾਨ ਜੀ.
"ਜੱਸੇ ਔਜਲੇ" ਤੋਂ ਤਾਂਹੀਓ, ਭੋਰਾ ਸੰਗਦੇ ਵੀ ਨਈਂ.....
ਸੋਹਣੇ ਦਿਲ ਲਾਉਣਾ, ਦਿਲ ਲਾਉਣਾ
ਚਾਹੁੰਦੇ ਦਿਲ ਮੰਗਦੇ ਵੀ ਨਈਂ......
ਸੋਹਣੇ ਦਿਲ ਲਾਉਣਾ........
..............................................
Lyrics by Jassa Aujla
ੰਂ
|