ਕੋਲ ਸਿਰਫ਼ ਸਾਹ ਨੇ ਅਮਾਨਤ ਆਪ ਦੀ।ਤਾਂਘ ਬੜੀ ਹੈ ਮਨ ਮੇਰੇ,ਤੇਰੇ ਮਿਲਾਪ ਦੀ।ਕਿੰਝ ਮੁਕਾਉਂਦੇ ਸਫਰ ਨੂੰ ਵਿਚ ਵਿਯੋਗ ਦੇ,ਆ ਮਿਲ ਮੇਰੇ ਸਾਈਂਆ, ਰੂਹ ਵਿਰਲਾਪ ਦੀ।ਅੱਖੀਆਂ ਪੱਥਰ ਹੋ ਗਈਆਂ ਰਸਤਾ ਵੇਖਦੇ,ਬਣ ਅੱਥਰ ਕਿਵੇਂ ਕਿਰ ਅੰਮ੍ਰਿਤ ਝਾਤ ਦੀ। ਪੀੜ ਵਿਛੋੜਾ ਸਹਾਂ, ਏਨਾਂ ਆਸਾਨ ਨਹੀਂ, ਵਿਛੋੜੇ ਦਾ ਦਰਦ,ਦਰਸ ਫਿਰ ਤਾਂਘ ਦੀ।ਜਨਮਾਂ ਤੋਂ ਇਕ ਆਸ ਲਗਾਈ ਰਹਿ ਗਏ,ਨੇਪਰੇ ਚੜ੍ਹ ਜਾਵੇ, ਤ੍ਰਿਪਤ ਮੇਰੀ ਆਸ ਦੀ।
Thanks to all veiwers and friends