Punjabi Poetry
 View Forum
 Create New Topic
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਦਿਲੀ ਦਾ ਰੰਗ

ਫਿੱਕਾ ਰਹੇ ਕਿਓਂ ਅਨੰਦੁ ਪੁਰ ਦਾ ਰੰਗ

ਜਦੋਂ ਦਿਲੀ ਦਾ ਰੰਗ ਓਹੀ ਹੈ

ਓਹੀ ਹੈ ਅਜੇ ਤੱਕ ਜ਼ੁਲਮ ਦਾ ਰੰਗ

ਓਹੀ ਹੈ ਜ਼ਾਲਿਮ ਦੀ ਤਲਵਾਰ ਦਾ ਰੰਗ

ਓਹੀ ਹੈ ਤਲਵਾਰ ਤੇ ਲੱਗੇ ਲਹੁ ਦਾ ਰੰਗ

 

ਪੱਸਰ ਗਿਆ ਹੈ ਹਿਮਾਲਾ ਤੋਂ ਲੈਕੇ ਕਨਿਆ ਕੁਮਾਰੀ ਤੱਕ

ਸਰਹੰਦ ਦਾ ਖੇਤਰਫਲ

ਅਤੇ ਮੋਗੇ ਤੋਂ ਲੈ ਕੇ ਕਲਕੱਤੇ ਤੱਕ 

ਕੰਧਾਂ ਹੀ ਕੰਧਾਂ ਨੇ

ਕੰਧਾਂ ਕਿ ਜਿਨ੍ਹਾਂ ਵਿਚ ਚਿਣੇ ਜਾਂਦੇ ਨੇ

ਸਾਹਿਬਜ਼ਾਦੇ ਹਰ ਰੋਜ਼

ਕੰਧਾਂ ਕਿ ਜਿਹੜੀਆਂ ਦਿਨ ਦੀਵੀਂ

ਉਚੀਆਂ ਹੁੰਦੀਆਂ ਜਾਵਨ

ਏਨੀ  ਵਧ ਗਈ ਹੈ ਬੂਟਾਂ ਦੀ ਦਗੜ ਦਗੜ 

ਮਾਛੀਵਾੜੇ ਦੇ ਇਰਦ ਗਿਰਦ

ਕਿ ਅੱਜਕਲ ਕਿਸੇ ਦੇ ਬਚੇ ਨੂ 

ਲਤੜ ਕੇ ਲੰਘ ਜਾਣਾ ਕੋਈ ਅਨਹੋਣੀ ਗੱਲ ਨਹੀਂ 

 

ਜ਼ਫ਼ਰਨਾਮਿਆਂ ਦੇ ਲੇਖਕ ਪਲ ਰਹੇ ਨੇ 

ਸਿਕਿਉਰਟੀ ਐਕਟ ਦੀ ਗੋਦੀ ਅੰਦਰ

ਅਜਕਲ ਉਨ੍ਹਾਂ ਦੇ ਪਿੰਡੇ ਤੇ ਸੂਲਾਂ ਨਹੀਂ

ਤਤੇ ਸਰੀਏ ਖੁਭਦੇ ਨੇ 

ਜ਼ੁਲਮ ਨਾਲ ਜੁੜੇ ਹਥ ਪਰ ਕਦ ਰੁਕਦੇ ਨੇ 

ਜਦੋਂ ਵੀ ਦਾ ਲੱਗਦਾ ਜੇਲ੍ਹ ਦੀਆਂ ਕੰਧਾਂ ਤੇ ਲਿਖਦੇ ਨੇ 

"ਸੂਲ ਸੁਰਾਹੀ ਖੰਜਰ ਪਿਆਲਾ 

ਵਿੰਗ ਕਸਾਈਆਂ ਦਾ ਸਹਿਣਾ

ਯਾਰੜੇ ਦਾ ਸਾਨੂ ਸਥਰ ਚੰਗਾ 

ਭਠ ਖੇੜਿਆਂ ਦਾ ਰਹਿਣਾ"

 

ਨੀਲੇ ਕਪੜਿਆਂ 'ਚ ਕ਼ੈਦ 

ਖਾਲਸੇ ਦਾ ਰੰਗ ਉੱਡ ਪੁੱਡ ਚੁੱਕਾ ਹੈ

ਚਿੜੀਆਂ ਨੂ ਬਾਜਾਂ ਨਾਲ ਲੜਾਉਣ ਦੀ ਥਾਂ

ਓਹ ਲੜਾ ਰਹੇ ਨੇ ਮਖੀਆਂ ਨੂ ਮ੍ਛਰਾਂ ਦੇ ਨਾਲ 

ਚਮਕੌਰ ਦੀ ਗੜ੍ਹੀ ਹੈ ਉਨ੍ਹਾਂ ਲਈ ਗੁਰਦਵਾਰੇ ਦਾ ਲੰਗਰ 

ਤੇ ਆਨੰਦਪੁਰ ਦੇ ਕਿਲੇ ਤੋਂ ਚੰਗਾ ਹੈ 

ਉਨ੍ਹਾਂ ਲਈ ਅਸੰਬਲੀ ਦਾ ਹਾਲ 

ਜੇ ਉਨ੍ਹਾਂ ਕੋਈ ਸ਼ੁਭ ਕਰਮਨ ਵੀ ਕੀਤਾ ਹੈ 

ਤਾਂ ਇਹੀ ਕੀਤਾ ਹੈ ਕਿ ਸੁਖਾ ਘੋਟ ਕੇ ਪੀਤਾ ਹੈ 

ਤੇਰੇ ਪੁੱਤਰਾਂ ਨੂ ਓਹ ਵਿਦੇਸ਼ੀ ਏਜੰਟ ਦੱਸਦੇ ਨੇ

"ਕੋ ਕਾਹੂੰ ਕੋ ਰਾਜ ਨਾ ਦੇ ਹੈ 

ਜੋ ਲੇ ਹੈ ਨਿਜ ਬਲ ਸੇ ਲੇ ਹੈ" ਵਰਗੇ ਲਫਜ਼ 

ਉਨ੍ਹਾਂ ਨੂ ਤੇਰੇ ਨਹੀਂ 

ਮਾਓ ਜ਼ੇ ਤੁੰਗ ਦੇ ਲੱਗਦੇ ਨੇ 

 

ਕਲਗੀਧਰ, ਸਚ ਦਾ ਕੋਈ ਰੰਗ ਨਹੀਂ ਹੁੰਦਾ

ਨਾ ਨੀਲਾ ਨਾ ਖੱਟਾ 

ਸਚ ਤੇ ਮਾਰ ਆਉਂਦੀ ਹੈ ਤਾਂ ਸਚ ਬਗਾਵਤ ਕਰਦਾ

ਸਚ ਤਾਂ ਨੰਗੇ ਧੜ ਲੜਦਾ 

ਕਦੇ ਕਲਮ ਨਾਲ ਕਦੇ ਤਲਵਾਰ ਨਾਲ 

ਭਾਵੇਂ ਅਸੀਂ ਛਕਿਆ ਨਹੀਂ ਬਾਟੇ ਦਾ ਅਮ੍ਰਿਤ

ਖਾਲਾਂ ਦਾ ਪਾਣੀ ਹੀ ਪੀਤਾ ਹੈ

ਭਾਵੇਂ ਅਸੀਂ ਚਖੀ ਨਹੀਂ ਦੇਸੀ ਘਿਓ ਦੇ ਕੜਾਹ ਦੀ ਦੇਗ

ਬਾਜਰੇ ਦੀ ਰੋਟੀ ਹੀ ਖਾਧੀ ਹੈ

ਭਾਵੇਂ ਸਾਨੂ ਕੀਤਾ ਨਹੀਂ ਆਨੰਦਪੁਰ ਨੇ ਸੂਚਿਤ

ਪਰ ਦਿਲ ਚੋਂ ਤਾਂ ਅਵਾਜ਼ ਉਠੀ ਹੈ

ਕਿ ਅਬ ਜੂਝਣ ਕਾ ਦਾਓ ਹੈ

ਤੇ ਸਾਡੇ ਮਨ ਪ੍ਰੇਮ ਖੇਡਣ ਦਾ ਚਾਓ ਹੈ

 

ਅਸੀਂ ਤੇਰੀ ਗਲੀ ਆਏ ਹਾਂ 

ਆਹ ਲੈ ਸੀਸ ਤਲੀ ਤੇ ਧਰ ਲਿਆਏ ਹਾਂ 

ਪਿਆਰਿਆਂ ਦੀ ਚੋਂ ਤੂੰ ਫਿਰ ਕਰ ਲਵੀਂ 

ਦਿੱਲੀ ਦਾ ਰੰਗ ਬਦਲਣ ਤੋਂ ਬਾਅਦ 

ਦਿੱਲੀ ਦਾ ਰੰਗ ਬਦਲਣ ਤੋਂ ਬਾਅਦ

 

eh rachna mere  aziz  uncle ''mohinder pal bhattal'' hora di hai ...

 

10 Oct 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

fabulous ,awesome,superb...........bahut achhi soch nu pesh kita,thanx for sharing!!

10 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

22 g kamaal di kalm a tuhaade uncle di,


bahut hi vadhia rachna share kiti aa

 

 

 

ਕਲਗੀਧਰ, ਸਚ ਦਾ ਕੋਈ ਰੰਗ ਨਹੀਂ ਹੁੰਦਾ

ਨਾ ਨੀਲਾ ਨਾ ਖੱਟਾ 

ਸਚ ਤੇ ਮਾਰ ਆਉਂਦੀ ਹੈ ਤਾਂ ਸਚ ਬਗਾਵਤ ਕਰਦਾ

ਸਚ ਤਾਂ ਨੰਗੇ ਧੜ ਲੜਦਾ 

ਕਦੇ ਕਲਮ ਨਾਲ ਕਦੇ ਤਲਵਾਰ ਨਾਲ 

ਭਾਵੇਂ ਅਸੀਂ ਛਕਿਆ ਨਹੀਂ ਬਾਟੇ ਦਾ ਅਮ੍ਰਿਤ

ਖਾਲਾਂ ਦਾ ਪਾਣੀ ਹੀ ਪੀਤਾ ਹੈ

ਭਾਵੇਂ ਅਸੀਂ ਚਖੀ ਨਹੀਂ ਦੇਸੀ ਘਿਓ ਦੇ ਕੜਾਹ ਦੀ ਦੇਗ

ਬਾਜਰੇ ਦੀ ਰੋਟੀ ਹੀ ਖਾਧੀ ਹੈ

ਭਾਵੇਂ ਸਾਨੂ ਕੀਤਾ ਨਹੀਂ ਆਨੰਦਪੁਰ ਨੇ ਸੂਚਿਤ

ਪਰ ਦਿਲ ਚੋਂ ਤਾਂ ਅਵਾਜ਼ ਉਠੀ ਹੈ

ਕਿ ਅਬ ਜੂਝਣ ਕਾ ਦਾਓ ਹੈ

ਤੇ ਸਾਡੇ ਮਨ ਪ੍ਰੇਮ ਖੇਡਣ ਦਾ ਚਾਓ ਹੈ

 

 

thanx fr sharing ,,,,,,,,,jionde vasde raho |

10 Oct 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਰਚਨਾ ਸਾਂਝੀ ਕਰਨ ਲਈ ਧਨਵਾਦ

10 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

kya baatan ne veer !! bahut hi kamaal di rachna share kiti hai !! thankx for sharing

10 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

hmmmm.....nice one

10 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
10/10...............

speechless...........

04 Dec 2010

Reply