|
ਸਿਤਾਰੇ |
ਜਿੰਨੇ ਨੇ ਮੇਰੇ ਦਾਮਨ ਤੇ ਛਿੱਟੇ,ਸਾਰੇ ਬੇਵਜ੍ਹਾ ਹੀ ਤੂੰ ਲਗਾਏ। ਤੂੰ ਮੁਹੱਬਤ ਦੀ ਇੰਤਹਾ ਦੇਖੀ,ਸਾਰੇ ਦੇ ਸਾਰੇ ਸਿਤਾਰੇ ਬਣਾਏਂ।
ਨਸ਼ਰ ਹੋਇਆ ਦੀਵਾਨਗੀ ਖਾਤਿਰ,ਤੈਨੂੰ ਕੀ ਅਹਿਸਾਸ ਸੀ ਹੋਣਾ, ਤੇਰੇ ਲਈ ਅਸੀਂ ਦਰ ਦਰ ਭਟਕੇ,ਹੋਏ ਦੀਵਾਨੇ ਅਸੀਂ ਤੇਰੇ ਸਤਾਏ।
ਤੇਰੀ ਤੱਕਣੀ ਸ਼ੁਦਾਈ ਕੀਤਾ,ਗਲੀਆਂ ਚ ਭਟਕੇ ਦੀਦ ਖਾਤਿਰ, ਮਨ ਮੇਰੇ ਦੀ ਤਨਹਾਈ ਦੇਖੇਂ,ਰਾਤਾਂ ਚੋਂ ਮੇਰੀ ਤੂੰ ਸੁਪਨੇ ਚੁਰਾਏ।
ਮਿਲਣਾ ਨਹੀਂ ਤਾਂ ਤੱਕਣਾ ਕਿਉਂ ਸੀ,ਨਸ਼ਰ ਨਾ ਕਰਦੀ ਅਹਿਸਾਸ ਮੇਰੇ, ਜਿੰਨੇ ਕੁ ਨਖਰੇ ਤੇਰੀ ਅਦਾਅ ਵਿਚ,ਬਿੰਨ੍ਹਾ ਝਿਜਕ ਤੂੰ ਸਾਰੇ ਦਿਖਾਏ।
ਆਦਮ ਨਾ ਹੁੰਦਾ ਪਿੱਛੇ ਨਾ ਮੁੜਦਾ,ਅੱਖਰਾਂ ਦੇ ਕੁਝ ਅਰਥ ਨਾ ਹੁੰਦੇ, ਮੇਰੇ ਬੋਲਾਂ ਦੀ ਤੂੰ ਕਦਰ ਕੀ ਜਾਣੀ,ਸਾਰੇ ਤਖਲਸ ਤੂੰ ਖੁੱਦ ਮਿਟਾਏ ।
ਮਸਤੀ ਵਿੱਚ ਜੋ ਗੁਣ ਗੁਣਾਏ, ਸ਼ਬਦ ਉਹ ਸਾਂਝੇ ਮੇਰੇ ਹਿਰਦੇ ਵੱਸੇ, ਫੁੱਲ ਮੈਂ ਤੇਰੇ ਭੇਟ ਜੋ ਕੀਤੇ,ਤੂੰ ਅਣਜਾਣੇ ਕਿਉਂ ਪੱਥਰਾਂ ਤੇ ਜਾ ਸਜਾਏ। ਗੁਰਮੀਤ ਸਿੰਘ
|
|
14 Jan 2013
|