ਇਕ ਦਰਖੱਤ ਬਰਫੀਲੀ ਹਵਾਵਾਂ ਦੇ ਥਪੇੜਿਆਂ ਤੋਂ ਮੁਰਝਾ ਗਿਆਗਰਮ ਲੂੰ ਦੇ ਝੋਕੇ ਨਹੀ ਸਹਿ ਸਕਿਆ ਮੁਰਝਾ ਗਿਆਸਾਰਿਆਂ ਨੇ ਸੋਚਿਆ ਕੀ ਹੁਣ ਇਹ ਕਦੀ ਹਰਾ ਨਹੀ ਹੋਵੇਗਾਫੁੱਲਾਂ ਅਤੇ ਫਲਾਂ ਨਾਲ ਕਦੀ ਭਰਿਆ ਨਹੀ ਹੋਵੇਗਾਇਸ ਤੇ ਹੁਣ ਤਿੱਤਲੀਆਂ ਕਦੇ ਨਹੀ ਮੰਡਰਾਓਣਗੀਆਂਇਸ ਤੇ ਹੁਣ ਭੰਵਰੇ ਕਦੇ ਨਹੀ ਗੁਣ ਗਣਾਉਂਗੇਇਸਦੇ ਫੁੱਲਾਂ ਦੀ ਖੁਸ਼ਬੋ ਨਾਲ ਬਾਗ੍ਹ ਨਹੀ ਮਹਿਕੇਗਾਇਸਦੀਆਂ ਸੁੱਕੀਆਂ ਲੱਕੜਾਂ ਬਸ ਇਸਦੀ ਕਹਾਣੀ ਕਹਿਣਗੀਆਂਪਰ ਇਹ ਕੀ.? ਅਚਾਨਕ ਉਸਦੀ ਇਕ ਟਹਿਣੀ ਤੇ ਅੰਕੁਰ ਫੁੱਟਿਆਜਿੱਦਾਂ ਹੀ ਮੈਂ ਦੇਖਿਆ, ਖੁਸ਼ੀ ਨਾਲ ਮੁਸਕਰਾਇਆਸੋਚਿਆ ਮੈਂ, ਇਸਦੇ ਵਿਚ ਦੋਬਾਰਾ ਜੀਵਨ ਕਿੱਥੋਂ ਆਇਆਪੁੱਛਿਆ ਮੈਂ ਉਸਨੂੰ ਉਸ ਨੇ ਕਹਿ ਸੁਣਾਇਆਠੰਡੀ ਹਵਾ, ਲੂੰ ਦੇ ਥਪੇੜਿਆਂ ਨੇ ਚਾਹੇ ਮੇਰਾ ਵਜੂਦ ਮਿਟਾਣਾ ਚਾਹਿਆਪਰ ਮੇਰੀਆਂ ਜੜਾ ਵਿਚ ਹਾਲੇ ਜਾਨ ਸੀ ਬਾਕੀਜਿਸਦੇ ਕਾਰਨ ਮੇਰੀ ਜਿੰਦਗੀ ਦੋਬਾਰਾ ਹੈ ਝਾਕੀਇਸ ਲਈ ਹੁਣ ਤੱਕ ਖੜਾ ਹੋਇਆ ਹਾਂਲੂੰ ਦੇ ਥਪੇੜਿਆਂ ਤੋਂ ਨਹੀ ਹੁਣ ਡਰਆਪਣੀਆ ਮਜਬੂਤ ਜੜਾਂ ਦੇ ਕਾਰਣ ਹੀ ਫਿਰ ਹਰਾ ਹੋਇਆ ਹਾਂ.......
ਬਹੁਤ ਵਧੀਆ ਜਸਬੀਰ ਜੀ....
ਬਹੁਤ ਹੀ ਖ਼ੂਬ ਜੀ .... TFS
Vadhia ae janab......kujh ku typing errors ne j oh theek ho jaan te hor v vadhia laggu....keep sharing
Thnx....2all...of...u...