|
 |
 |
 |
|
|
Home > Communities > Punjabi Poetry > Forum > messages |
|
|
|
|
|
ਖ਼ੁਦਾਇਆ ਖ਼ੈਰ ਕਰੀਂ......! |
ਹਰ ਵਿਹੜੇ ਸੁੱਖ ਹੋਵੇ, ਹਰ ਖੇੜੇ ਸੁੱਖ ਹੋਵੇ। ਹਰਾ ਹਰ ਰੁੱਖ ਹੋਵੇ, ਸੂਹਾ ਹਰ ਮੁੱਖ ਹੋਵੇ। ਕੁੱਲ ਆਲਮ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਧਰੀਂ। ਖ਼ੁਦਾਇਆ ਖ਼ੈਰ ਕਰੀਂ.... ------ ਠੰਢਾ ਰੱਖੀਂ ਮੇਰੇ ਪਿੰਡ ਦੀ ਪੌਣ ਦੇ ਬੁੱਲਿਆਂ ਨੂੰ। ਮਘਦਾ ਰੱਖੀਂ ਹਰ ਘਰ ਦੇ ਵਿਚ ਉਸਰੇ ਚੁੱਲ੍ਹਿਆਂ ਨੂੰ। ਹਰ ਖੇਤ ਰਹੇ ਲਹਿਰਾਉਂਦਾ ਹਰ ਕਾਮਾ ਬੋਲੀਆਂ ਪਾਉਂਦਾ। ਧਰਤੀ ਮਾਂ ਦੀ ਝੋਲੀ ਦੇ ਵਿਚ ਦਾਣਾ ਦਾਣਾ ਆਪ ਭਰੀਂ। ਖ਼ੁਦਾਇਆ ਖ਼ੈਰ ਕਰੀਂ..... ------ ਨਜ਼ਰ ਸਵੱਲੀ ਰੱਖੀਂ ਹਰ ਥਾਂ ਧੁੱਪਾਂ ਛਾਵਾਂ 'ਤੇ ਤੇਰੀ ਰਹਿਮਤ ਸਦਾ ਬਰਸੇ ਸਾਰੀਆਂ ਮਾਵਾਂ 'ਤੇ ਹਰ ਰੁੱਤ 'ਤੇ ਰੱਖੀਂ ਪਹਿਰਾ ਹਰ ਪੁੱਤ 'ਤੇ ਰੱਖੀਂ ਪਹਿਰਾ। ਹਰ ਇਕ ਧੀ ਦੀ ਡੋਲੀ ਜਾਵੇ ਸੁਪਨੇ ਵਰਗੇ ਸੋਨ ਦਰੀਂ। ਖ਼ੁਦਾਇਆ ਖ਼ੈਰ ਕਰੀਂ..... ----- ਆਬਾਦ ਰੱਖੀਂ ਤੂੰ ਵਿਚ ਪ੍ਰਦੇਸੀਂ ਵਸਦੇ ਵੀਰਾਂ ਨੂੰ। ਕੰਢਿਆਂ ਅੰਦਰ ਵਹਿਣ ਦੇਈਂ ਨਦੀਆਂ ਦੇ ਨੀਰਾਂ ਨੂੰ। ਰਹਿਣ ਸੁਰ ਤੇ ਗੀਤ ਸਲਾਮਤ ਹਰ ਦਿਲ ਵਿਚ ਪਲ਼ੇ ਮੁਹੱਬਤ। ਕਿੱਕਲੀ ਪਾ ਕੇ ਨੱਚਣ ਖੁਸ਼ੀਆਂ ਸਾਰੇ ਜੱਗ ਦੇ ਦੁੱਖ ਹਰੀਂ ਖ਼ੁਦਾਇਆ ਖ਼ੈਰ ਕਰੀਂ.... ----- ਸਾਰੀ ਦੁਨੀਆਂ ਦੇ ਵਿਚ ਉੱਡਣ ਘੁੱਗੀਆਂ ਅਮਨ ਦੀਆਂ। ਮਹਿਕਾਂ ਰਹਿਣ ਜਵਾਨ ਦਾਤਿਆ! ਹਰ ਇਕ ਚਮਨ ਦੀਆਂ। ਹਰ ਵੈਰ ਵਿਰੋਧ ਮਿਟਾ ਦੇ ਸਭਨਾਂ ਨੂੰ ਪਿਆਰ ਸਿਖਾ ਦੇ। ਹਰ ਤਪਦੀ ਸਰਹੱਦ ਦੇ ਉਤੇ ਬੱਦਲ ਬਣ ਕੇ ਆਣ ਵਰ੍ਹੀਂ ਖ਼ੁਦਾਇਆ ਖ਼ੈਰ ਕਰੀਂ......!
|
|
29 Jun 2011
|
|
|
|
ਵਾਹ ਬਈ ਵਾਹ ਬਹੁਤ ਵਧਿਆ ਲਿਖਿਆ ,.........ਜੀਓ
|
|
21 Nov 2013
|
|
|
|
SUPERB ........!!!
ਊਚੇ ਤੇ ਸੁੱਚੇ ਵਿਚਾਰਾਂ ਤੋਂ ਪ੍ਰੇਰਿਤ ਸ਼ੁਭ ਇਛਾਵਾਂ ਨਾਲ ਭਰੀਆਂ ਬੇਨਤੀਆਂ ਸਾਈਂ ਅੱਗੇ |
ਨਿਰਮਲ ਜਲ ਵਾਂਗੂੰ ਝਰ ਝਰ ਕਰਦੀ ਵਹਿੰਦੀ Poetry in Prose |
Wonderful ! ਦੁਆਵਾਂ !
|
|
21 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|