ਸੁੱਖ ਨਾ ਮਾਂ ਵਰਗਾ ਸਿਰ ਤੇ ਰੱਖੇਂ ਹੱਥ ਸੁੱਖ ਨਾ ਮਾਂ ਵਰਗਾ। ਠੰਡ ਕਲੇਜੇ ਪਾਵੇ ਸੁੱਖ ਨਾ ਮਾਂ ਵਰਗਾ। ਹਰ ਕਸ਼ਟ ਹੰਡਾਵੇ ਆਪ ਸੁੱਖ ਦੇਣ ਲਈ. ਕਸ਼ਟ ਦੇਵੇ ਭੁਲਾ ਸੁੱਖ ਨਾ ਮਾਂ ਵਰਗਾ। ਮਾਂ ਮੰਗਣ ਪੁੱਤ ਲਈ ਖੂਹੀਂ ਪਾਵੇ ਜਾਲ, ਵੇਖ ਪੁੱਤ ਨਿਹਾਲ ਸੁੱਖ ਨਾ ਮਾਂ ਵਰਗਾ। ਦਿਲੋਂ ਪ੍ਰਸੰਨ ਮੰਗੇ ਸੁੱਖ ਕਰੇ ਅਰਦਾਸਾਂ, ਪੁੱਤ ਰਖੇ ਖਿਆਲ ਸੁੱਖ ਨਾ ਮਾਂ ਵਰਗਾ।