ਸੁਖਨ ਸਦਾ ਮੇਰੇ ਹਿਰਦੇ ਵਸਿਆ, ਜਦ ਚਿੱਤ ਮਾਲਕ ਨਾਲ ਲਾਵਾਂ।
ਸਰਸਵੱਤੀ ਮੇਰੀ ਰਸਨਾ ਤੇ ਵੱਸੇ, ਸੁਰ ਨਾਲ ਗੀਤ ਅਲਾਹੀ ਗਾਵਾਂ।
ਉਹ ਹਰ ਦਮ ਘਟ ਵਿੱਚ ਵੱਸੇ, ਮੈਂ ਬੈਠੀ ਬੰਦ ਦਰਵਾਜਾ ਕਰਕੇ,
ਕੂੰਜ ਵਾਂਗ ਮਨ ਬਹਿਬਲ ਹੋਵੇ, ਮਨ ਚਿੰਤਨ ਧਿਆਨ ਟਿਕਾਵਾਂ।
ਉਹ ਦਸਤਕ ਦੇਵੇ ਮੈਂ ਗਾਫਿਲ ਹੋਈ, ਪਹਿਚਾਣ ਨਾ ਉਸ ਨੂੰ ਪਾਈ,
ਖੋਲ ਕੁਆੜ ਤੂੰ ਆਪੇ ਸਾਈਆਂ, ਮੈਂ,ਤੇਰਾ ਘਟ ਹੀ ਦਰਸ਼ਨ ਪਾਵਾਂ।
ਚਿੰਤਾ ਮਨ ਕਿਤੇ ਸ਼ਬਦ ਪ੍ਰਗਾਸੇ, ਨਾ ਭੁੱਲੀ ਸੁਰਤ ਟਿਕਾਣੇ ਆਵੇ,
ਮੈਂ ਮੁਗੱਧ ਕੋਈ ਸਾਰ ਨਾ ਤੇਰੀ, ਦਸ ਕਿਵੇਂ ਸਦਾ ਤੇਰੀ ਹੋ ਜਾਵਾਂ।
ਹਿਰਦੇ ਵਸਿਆ ਚਿੱਤ ਵਿੱਚ ਮਾਲਕ, ਅਲਾਹੀ ਸੁਰ ਘਟ ਚਿੰਤਨ,
ਸੋਗ ਸੰਤਾਪ ਮਿੱਟ ਜਾਵਣ ਸਾਰੇ, ਤਾਂ ਸਦਾ ਆਪਣੀ ਮੰਜਿਲ ਪਾਵਾਂ।