Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੁਣ ਮਿੱਟੀ ਦੇ ਬਾਵਿਆ ਵੇ !

ਸੁਣ ਮਿੱਟੀ ਦੇ ਬਾਵਿਆ ਵੇ !
ਔਕਾਤ ਤੂੰ ਅਪਣੀ ਭੁੱਲਿਆ ਲੱਗਦੈਂ,
ਕੱਚੀ ਗੰਢ ਜਿਉਂ ਖੁੱਲਿਆ ਲੱਗਦੈਂ,
ਮਿੱਟੀ ਤੇ ਵਾਹ ਜ਼ਹਿਰ ਲਕੀਰਾਂ,
ਕਿੳੁਂ ਸਭ ਪ੍ਰੀਤਾਂ ਕੀਤੀਆਂ ਲੀਰਾਂ,
ਓਸ ਦਿਨ ਪਰਦਾ ਫ਼ਾਸ਼ ਹੈ ਹੋਣਾ,
ਹਸ਼ਰਾਂ ਦਾ ਜਦ ਹਿਸਾਬ ਹੈ ਹੋਣਾ,
ਸੁਣ ਮਿੱਟੀ ਦੇ ਬਾਵਿਆ ਵੇ !

ਸੁਣ ਮਿੱਟੀ ਦੇ ਬਾਵਿਆ ਵੇ !
ਪਾਣੀ ਨਾਲ ਨਾ ਲਾ ਯਾਰੀਆਂ
ਪਾਰਸ ਲਈ ਕਿਉਂ ਧੀਆਂ ਮਾਰੀਆਂ
ਬਾਤ ੲਿਹ ਮੰਨ ਕੇ ਕਰ ਸੁਧਾਰ
ਮਨ ਹੀ ਸੋਨਾ ਮਨ ਹੀ ਸੁਨਾਰ
ਤੂੰ ਹੌਲੀ ਹੌਲੀ ਕਰ ਖੁਰ ਜਾਣਾ
ਖਾਕੀਂ ਰਲ ਇਕ ਦਿਨ ਤੁਰ ਜਾਣਾ,
ਸੁਣ ਮਿੱਟੀ ਦੇ ਬਾਵਿਆ ਵੇ !

ਸੁਣ ਮਿੱਟੀ ਦੇ ਬਾਵਿਆ ਵੇ !
ਬਣਾ ਲਏ ਤੂੰ ਬੁਰਜ ਅਟਾਰੀ
ਲਹੂ ਨਾਲ ਰੰਗੀ ਖਲਕਤ ਸਾਰੀ
ਉਜਾੜੇ ਤੂੰ ਸਭ ਬਾਗ ਚਮਨ ਦੇ
ਪਿੰਜਰੇ ਪਾੲੇ ਖਿਆਲ ਅਮਨ ਦੇ
ਰੂਹ ਦਾ ਤਦ ਅਹਿਸਾਸ ਹੈ ਹੋਣਾ
ੲਿਨਸਾਨੀਅਤ ਦਾ ਜਦ ਰਹਿਰਾਸ ਹੈ ਹੋਣਾ
ਸੁਣ ਮਿੱਟੀ ਦੇ ਬਾਵਿਆ ਵੇ !

ਸੁਣ ਮਿੱਟੀ ਦੇ ਬਾਵਿਆ ਵੇ !
ਤੂੰ ਸੀ ਕੁਦਰਤ ਪਿੰਡ ਵਸੇਂਦਾ,
ਝਰ ਝਰ ਸੁੱਚਾ ਜਲ ਵਗੇਂਦਾ,
ਕਿਉਂ ਤੂੰ ਟੱਪ ਗਿਐਂ ਹਰ ਲੀਕ
ਪਾਕਾਂ ਨੂੰ ਕਿੳੁਂ ਕਰੇਂ ਪਲੀਤ
ੲਿੰਜ ਤਾਂ ਬੇੜਾ ਪਾਰ ਨੀ ਹੋਣਾ
ਸਿਰਜਕ ਦਾ ਸਤਿਕਾਰ ਨੀ ਹੋਣਾ
ਸੁਣ ਮਿੱਟੀ ਦੇ ਬਾਵਿਆ ਵੇ !

-: ਸੰਦੀਪ ਸ਼ਰਮਾਂ
26 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sandeep bai ji, ba kmaal kalaam hai ji. Concept is beautiful and handling is deft and wonderful. Bahut hi sohni likht hai.Genuine concern about deterioration in human values and man's mindless pursuit of materialism

Thnx for sharing on this Forum. Let us see how forum treats it.

God bless you.

26 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਸ ਲੇਟ ਰਿਪਲਾੲੀ ਲਈ ਮੁਆਫੀ ਚਾਹਵਾਂਗਾ ਜਗਜੀਤ ਜੀ, ਸਮਾਂ ਕੱਢ ਕੇ ਆਪਣੇ ਲਫਜ਼ਾਂ ਨਾਲ ੲਿਸ ਕਿਰਤ ਦੀ ਸੁੰਨੀ ਕਿਸਮਤ ਰੁਸ਼ਨਾਉਣ ਲਈ
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ ,

ਵੈਸੇ ਮੈਨੂੰ ਲਗਦਾ ਮਿੱਟੀ ਦੇ ਬਾਵਿਆਂ ਤਾਂਈ ਹਾਲੇ ਅਵਾਜ਼
ਪੁੱਜੀ ਨਹੀਂ, ਪਰ ਹੋਲੀ ਹੋਲੀ ਜ਼ਰੂਰ ਪੁੱਜੇਗੀ ।
06 Mar 2015

Reply