ਸੁਣ ਅੰਮੀਏ ਨੀ, ਮੇਰੀ ਖਾਹਸ਼ ਬੜੀ ਹੈ ਉੱਡਣੇ ਦੀ,
ਜੇ ਤੂੰ ਤੇ ਬਾਬਲ ਦੇਵੋ ਮੈਨੂੰ ਖੰਭ ਦਲੇਰੀ ਦੇ,
ਤੇਰੀ ਚੁੰਨੀ ਤੇ ਬਾਬਲ ਦੀ ਪੱਗ ਦੀ ਮੈਂ ਸ਼ਾਨ ਵਧਾਵਾਂਗੀ,
ਆਪਣੇ ਸੁਪਨਿਆਂ ਨੂੰ ਮੈਂ ਹਕੀਕਤ 'ਚ ਬਦਲ ਕੇ ਵਿਖਾਵਾਂਗੀ।
ਰੱਖੀਂ ਆਪਣੇ ਖੂਨ ਤੇ ਭਰੋਸਾ ਮੇਰੇ ਬਾਬਲਾ,
ਹੋਣਾ ਪਵੇ ਕਦੀ ਤੈਨੂੰ ਸ਼ਰਮਿੰਦਾ ਮੇਰੇ ਲਈ
ਕਦੀ ਵੀ ਇਹੋ ਜਿਹਾ ਨਾ ਕੋਈ ਕਦਮ ਉਠਾਵਾਂਗੀ,
ਆਪਣੇ ਸੁਪਨਿਆਂ ਨੂੰ ਮੈਂ ਹਕੀਕਤ 'ਚ ਬਦਲ ਕੇ ਵਿਖਾਵਾਂਗੀ।
ਮੇਰਾ ਸੁਪਨਾ ਏ ਤੁਹਾਡੀ ਇੱਜਤ ਵਧਾਵਾਂ,
ਮੰਨਿਆ ਕਿ ਅੱਜ ਕੁਝ ਕੁੜੀਆਂ ਦੀ ਮੱਤ ਹੈ ਮਾਰੀ ਪਈ,
ਪਰ ਮੈਂ ਉਹਨਾਂ ਵਾਂਗ ਨਾ ਤੁਹਾਡੀ ਪੱਤ ਰੁਲਾਵਾਂਗੀ,
ਆਪਣੇ ਸੁਪਨਿਆਂ ਨੂੰ ਮੈਂ ਹਕੀਕਤ 'ਚ ਬਦਲ ਕੇ ਵਿਖਾਵਾਂਗੀ।
ਮਾਰ ਜ਼ੰਜੀਰਾਂ ਖਾਨਦਾਨੀ ਪਰੰਪਰਾਵਾਂ ਦੀਆਂ,
ਬੰਨ ਕੇ ਜੋ ਰੱਖਦੇ ਨੇ ਧੀਆਂ ਨੂੰ
ਇਹੋ ਜਿਹੇ ਮਾਪਿਆਂ ਨੂੰ ਮੈਂ ਆਪਣੇ ਮਾਂ ਬਾਪ ਦੇ ਸੰਸਕਾਰ ਜੀਉਂਦੇ ਜਾਗਦੇ ਵਿਖਾਵਾਂਗੀ,
ਆਪਣੇ ਸੁਪਨਿਆਂ ਨੂੰ ਮੈਂ ਹਕੀਕਤ 'ਚ ਬਦਲ ਕੇ ਵਿਖਾਵਾਂਗੀ।
ਧੀਆਂ ਨੂੰ ਪੁੱਤਾਂ ਬਰਾਬਰ ਕਹਿ ਕੇ ਵੀ ਕਰਦੇ ਓ ਫਰਕ ਤੁਸੀਂ,
ਜੇ ਦੇਵੋ ਪੁੱਤਰ ਦਾ ਦਰਜਾ ਉਸੇ ਧੀ ਨੂੰ,
ਤਾਂ ਤੁਹਾਡੀ ਆਜ਼ਾਦੀ ਓਸੇ ਧੀ ਨੂੰ ਪੁੱਤਾਂ ਤੋਂ ਵੀ ਵੱਧ ਬਣਾਵੇਗੀ।
ਜਾਗੋ ਸੁੱਤੇ ਮਾਪਿਓ, ਕੀ ਆਪਣੇ ਖੂਨ ਤਾ ਰਤੀ ਵੀ ਭਰੋਸਾ ਨਹੀਂ?
ਏਦੂੰ ਵੱਧ ਨਾ ਮੱਲੀ ਹੋਰ ਕੋਈ ਗੱਲ ਸੁਣਾਵਾਂਗੀ,
ਆਪਣੇ ਸੁਪਨਿਆਂ ਨੂੰ ਮੈਂ ਹਕੀਕਤ 'ਚ ਬਦਲ ਕੇ ਵਿਖਾਵਾਂਗੀ।
|