ਵੇ ਤੂੰ ਅੱਖ ਦਿਆ ਪਾਣੀਆਂ।
ਇਹ ਰਾਹਾਂ ਨੇ ਪੁਰਾਣੀਆਂ।
ਕਈ ਯਾਦਾਂ ਮੁੜ ਆਣੀਆਂ।
ਕਿਤੇ ਬਣਨ ਨਾ ਕਹਾਣੀਆਂ।
ਵਿਯੋਗ ਵਿੱਚ ਤੂੰ ਗੁਜਾਰੀ ਰਾਤ ਦੋਸਤਾ।
ਭੁੱਲ ਮਾਲਕ ਦੀ ਤੂੰ ਸਾਰੀ ਬਾਤ ਦੋਸਤਾ।
ਜੋ ਇਹ ਚਾਹਤ ਦੀ ਨਗਰੀ।
ਸੁਰਤ ਸਾਫ ਕਿਵੇਂ ਹੋ ਗੁਜਰੀ।
ਤੇਰੇ ਸੰਗ ਲਗ ਕੁੱਖ ਸੁਧਰੀ।
ਟਿੱਕ ਚਿੱਤ ਰਹਿੰਦੀ ਘਰੀਂ।
ਸੁਰਤ ਇਕ ਥਾਂ ਟਿਕਾਮਨ ਸਾਫ ਦੋਸਤਾ।
ਹੋਏ ਹਰ ਥਾਂ ਸਹਾਈ ਖੁੱਦ ਆਪ ਦੋਸਤਾ।
ਰਸ ਜੀਣ ਦਾ ਹੈ ਬਣਿਆ।
ਤਾਣਾ ਜਿੰਦ ਐਸਾ ਤਣਿਆਂ।
ਹਰ ਮੌਤ ਬਾਅਦ ਜਣਿਆਂ।
ਨਿਰਭੈ ਸੂਰਾ ਸੋਈ ਗਣਿਆਂ।
ਸੰਜੋਗ ਨਾਲ ਹੋਇਆ ਹੈ ਮਿਲਾਪ ਦੋਸਤਾ।
ਚਿੱਤ ਜੋੜ ਨਿਰਮਲ ਕਰ ਜਾਪ ਦੋਸਤਾ।
ਰੋਜ ਕੋਈ ਮਰੇ ਅਤੇ ਜੰਮੇ।
ਬੰਦਾ ਪਿਆ ਹੈ ਗੇੜ ਲੰਮੇ।
ਚੱਕਰ ਕਾਲ ਦਾ ਕਿੰਝ ਥੰਮੇ।
ਵੇਖ ਰੱਬ ਲਗਾ ਕਿਹੜੇ ਕੰਮੇ।
ਸੁਣ ਦਸਤਕ ਤੇ ਖੋਲ ਕੁਆੜ ਦੋਸਤਾ।
ਲਏ ਰੋਗ ਸੋਗ ਚਿੰਤਾ ਨਿਵਾਰ ਦੋਸਤਾ।
ਵੇ ਤੂੰ ਅੱਖ ਦਿਆ ਪਾਣੀਆਂ।
ਉਹੀ ਰਾਹਾਂ ਨੇ ਪੁਰਾਣੀਆਂ।
ਕਈ ਯਾਦਾਂ ਮੁੜ ਆਣੀਆਂ।
ਕਿਤੇ ਬਣਨ ਨਾ ਕਹਾਣੀਆਂ।
ਵਿਯੋਗ ਚ ਗੁਜਾਰੀ ਅਸਾਂ ਰਾਤ ਮੇਰੇ ਦੋਸਤਾ।
ਤੂੰ ਭੁੱਲ ਗਿਉਂ ਹੋਈ ਸਾਰੀ ਬਾਤ ਮੇਰੇ ਦੋਸਤਾ।
ਇਹ ਤਾਂ ਨਗਰੀ ਅਜ਼ੀਬ ਹੈ ।
ਜਿੱਥੇ ਮਨ ਰੱਬ ਦੇ ਕਰੀਬ ਹੈ।
ਸੁਰਤ ਸਾਂਤ ਬੰਦੇ ਨਸੀਬ ਹੈ।
ਸੱਚ ਝੂਠ ਚਿੱਤ ਗਰੀਬ ਹੈ।
ਸੁਰਤ ਇੱਕ ਥਾਂ ਟਿਕਾ ਮਨ ਸਾਫ ਮੇਰੇ ਦੋਸਤਾ।
ਹੋਏ ਹਰ ਥਾਂ ਸਹਾਈ ਖੁੱਦ ਆਪ ਮੇਰੇ ਦੋਸਤਾ।
ਰਸ ਜੀਣ ਦਾ ਹੈ ਬਣਿਆ।
ਤਾਣਾ ਜਿੰਦ ਐਸਾ ਤਣਿਆਂ।
ਹਰ ਮੌਤ ਬਾਅਦ ਜਣਿਆਂ।
ਨਿਰਭੈ ਸੂਰਾ ਸੋਈ ਗਣਿਆਂ।
ਸੰਜੋਗ ਨਾਲ ਹੋਇਆ ਮਿਲਾਪ ਮੇਰੇ ਦੋਸਤਾ।
ਚਿੱਤ ਜੋੜ ਨਿਰਮਲ ਕਰ ਜਾਪ ਮੇਰੇ ਦੋਸਤਾ।
ਰੋਜ ਕੋਈ ਮਰੇ ਕੋਈ ਜੰਮੇ।
ਬੰਦਾ ਪਿਆ ਹੈ ਗੇੜ ਲੰਮੇ।
ਚੱਕਰ ਕਾਲ ਦਾ ਕਿੰਝ ਥੰਮੇ।
ਵੇਖ ਰੱਬ ਲਗਾ ਕਿਹੜੇ ਕੰਮੇ।
ਸੁਣ ਦਸਤਕ ਤੇ ਖੋਲ ਕੁਆੜ ਮੇਰੇ ਦੋਸਤਾ।
ਲਏ ਰੋਗ ਸੋਗ ਚਿੰਤਾ ਨਿਵਾਰ ਮੇਰੇ ਦੋਸਤਾ।