Punjabi Poetry
 View Forum
 Create New Topic
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਸੁਫਨ-ਪਾਤ

ਸੁਫਨ-ਪਾਤ



ਕੋਈ ਉਦਾਸੀ ਵੀ ਨਹੀਂ
ਹੁੰਦੀ ਤੇ ਸੀ ਪਰ ਹੁਣ ਨਹੀਂ
ਬਹੁ ਦੇਰ ਤੋਂ 'ਕੱਲੀ ਹੀ ਸੀ
ਛਾਤੀ ਦੇ ਸੁੰਨੇ ਗ਼ਾਰ ਵਿਚ
ਦਿਲ ਦੀ ਹਨੇਰੀ ਕੋਠੜੀ
ਇਕ ਭਰ ਜਵਾਨੀ ਵਿਧਵਤਾ
ਚੁਪ ਚਾਦਰਾਂ ਦੀ ਨੀਂਦ ਵਿਚ
ਹੌਕੇ ਦੇ ਠਰਦੇ ਸਾਥ ਨੂੰ
ਇਕ ਸੀਤ ਨਮ ਅਹਿਸਾਸ ਜਹੀ
ਖੁਰਦੇ ਸਾਹਾਂ ਦੀ ਰਾਖ ਜਹੀ
ਕੱਲਮ-ਕੱਲੀ ਰਹਿ ਰਹੀ;

ਸੁਫਨਾ ਗਰਭ ਜੋ ਠਹਿਰਿਆ
ਆਸ਼ਾ ਕਿਸੀ ਦੇ ਮੇਲ ਚੋਂ
ਤਾਂ ਚੁਪ-ਚੁਪੀਤੇ ਰਾਤ ਵਿਚ
ਝਟ ਪਾਤ ਸੀ ਕਰਵਾ ਲਿਆ,
ਜੇ ਫੇਰ ਵੀ ਜੰਮਦਾ ਕੋਈ
ਦੂਧੀ ਨੂੰ ਵਿਹੁ ਦਾ ਲੇਪ ਲਾ
ਸੁਫਨੇ ਦੇ ਮੂੰਹ ਦਿੱਤਾ ਲਗਾ
ਸਦੀਆਂ ਲਈ ਦਿੱਤਾ ਸੁਲ੍ਹਾ;
ਦਿਲ ਦੀ ਇਕ ਨੁੱਕਰ ਖੋਦ ਕੇ
ਬੇਕਫਨ ਹੀ ਦਿੱਤਾ ਦਬਾ,
ਹੰਝੂ ਜੇ ਇਕ ਦੋ ਬਣ ਸਰੇ
ਉਸ ਹੋਂਦ ਦੇ ਸਤਿਕਾਰ ਵਿਚ
ਕਬਰਾਂ ਤਾਈਂ ਟਪਕਾ ਲਏ
ਬੇਖਬਰੀਆਂ ਦੀ ਮਿੱਟੀ ਪਾ
ਫੇਰ ਸਦਾ ਲਈ ਹੀ ਭੁਲਾ ਲਏ
ਸੁਫਨੇ ਜਨਮ ਝੁਠਲਾ ਲਏ


----------csmann-113010-
30 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਵਧੀਆ ਜੀ ..........ਸੋਚ ਤੋਂ ਪਰੇ ਦੀ ਗੱਲ ਸਾਂਝੀ ਕੀਤੀ ਤੁਸੀਂ ........ਇੱਦਾਂ ਹੀ ਲਿਖਦੇ ਰਹੋ .......ਬਹੁਤ ਧੰਨਬਾਦ

30 Nov 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

verry nic 20rr ji..

30 Nov 2010

Reply