Punjabi Poetry
 View Forum
 Create New Topic
  Home > Communities > Punjabi Poetry > Forum > messages
Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 
ਸੁਪਨਾ

          ਸੁਪਨਾ 
ਅੱਜ ਫਿਰ ਕਿਸੇ ਦੀ ਯਾਦ ਆਈ ,
ਤੇ ਉਦਾਸ ਕਰ ਕੇ ਚਲੀ ਗਈ ,
ਆਈ ਸੀ ਹਸਾਣ ਲਈ ਰੁਲਾ ਕੇ ਚਲੀ ਗਈ ,
ਕੌਣ ਸੀ ਉਹ ਜਿਸ ਦਾ ਜਿਕਰ ਦਿਲ ਨੇ ਬਾਰ-ਬਾਰ ਕੀਤਾ,
ਕੌਣ ਸੀ ਜੋ ਹਵਾ ਦਾ ਝੋਂਕਾ ਬਣ ਕੇ ਆਇਆ ,
ਦਿਲ ਦਾ ਮਾਰੂਥਲ ਬਣ ਕੇ ਚਲਾ ਗਿਆ ,
ਆਇਆ ਸੀ ਜੋ ਜਖਮ ਤੇ ਮਰਹਮ ਬਣਨ ਲਈ,
ਦਿਲ ਦਾ ਨਾਸੂਰ ਬਣ ਕੇ ਚਲਾ ਗਿਆ ,


ਤੁਸੀਂ ਪੁਸ਼ਦੇ ਹੋ ਮੇਨੂੰ   ਕੇ ਉਹ ਕੌਣ ਸੀ ,
ਇਹੀ ਸਵਾਲ ਦਾ ਜਵਾਬ ਸ਼ਾਇਦ ਮੇਰੇ ਕੋਲ ਨਹੀ ,
ਮੈਂ ਨਹੀ ਉਸਨੂੰ ਜਾਂਦੀ, ਸ਼ਾਇਦ ਨਹੀ ਮੈਂ ਉਸਨੂੰ ਦੇਖਿਆ,
ਫਿਰ ਵੀ ਰਹਿ-ਰਹਿ ਕੇ ਕਿਓਂ ਉਸਦਾ ਖਿਆਲ ਆਉਂਦਾ ਏ,
ਉਸਦਾ ਖਿਆਲ ਹੀ ਤਾਂ ਹੈ ਜੋ ਦੁਨੀਆਂ ਦੀਆਂ
ਬਣਾਈਆਂ ਕੰਧਾਂ ਢਾਹ ਕੇ ਵੀ ਆ ਜਾਂਦੇ,
ਮੈਂ ਨਹੀ ਚਾਹੁੰਦੀ ਉਸਨੂੰ ਯਾਦ ਕਰਨਾ ,
ਫਿਰ ਵੀ ਮੇਨੂੰ ਉਸਦੀ ਯਾਦ ਦਿਲਾ ਜਾਂਦੇ ,
ਹੋਰ ਤਾਂ ਸਬ ਕੁਝ ਕੈਦ ਏ ਰਸਮਾਂ ਰਿਵਾਜਾਂ ਦੀ ਕੈਦ ਵਿੱਚ ,
ਉਸਦਾ ਖਿਆਲ ਹੀ ਤਾਂ ਹੈ ਜੋ ਰਸਮਾਂ ਦੀਆਂ ਕੰਧਾਂ ਢਾਹ ਕੇ ਵੀ ਆ ਜਾਂਦੇ,


ਰਾਤ ਨੇ ਪਹਿਨਿਆ ਸੀ ਤਾਰਿਆਂ ਦਾ ਦਾਮਨ,
ਚਾਨਣੀ ਬਿਖਰੀ ਪੀ ਸੀ ਹਰ ਫੁੱਲ ਦੇ ਉੱਤੇ ,
ਜਦੋਂ ਉਹਨੇ ਆ ਕੇ ਮੇਰੇ ਦਿਲ ਦਾ ਵੇਹੜੇ ਨੂੰ ਰੁਸ਼ਨਾਇਆ ,
ਉਸਦੇ ਚੇਹਰੇ ਤੇ ਸੂਰਜ ਦੀ ਚਮਕ ਸੀ,ਅੱਖਾਂ ਵਿੱਚ ਰੂਹਾਨੀ ਨੂਰ ਸੀ ,
ਚਾਨਣ ਦਾ ਵਣਜਾਰਾ ਸੀ, ਸ੍ਵਰਗ ਦਾ ਕੋਈ ਦੂਤ ਸੀ ,
ਰਿਸ਼ਮਾਂ ਦਾ ਵਣਜਾਰਾ ਸੀ, ਖੁਦਾ ਦਾ ਸਰੂਪ ਸੀ ,
ਖੁਸ਼ਬੂ ਦਾ ਝੋਂਕਾ ਸੀ, ਕੁਦਰਤ ਦਾ ਇਕ ਨਜ਼ਾਰਾ ਸੀ,
ਮੈਂ ਉਸ ਖੁਸ਼ਬੂ ਨੂੰ ਆਪਣੇ ਤਨ-ਮਨ ਵਿੱਚ ਵਸਾ ਲਿਆ ,
ਮੈਂ-ਮੈਂ ਨਾ ਰਹੀ ਉਸਨੂੰ ਆਪਣਾ ਰੂਪ ਬਣਾ ਲਿਆ ,
ਫਿਰ ਕਿਸੇ ਨੇ ਆ ਕੇ ਮੇਨੂੰ ਨੀਂਦਰ ਤੋਂ ਜਗਾ ਲਿਆ ,
ਜਦ ਜਾਗੀ ਤਨ ਸੁਪਨੇ ਦੇ ਟੁੱਟਣ ਦੇ ਗਮ ਨੇ ਖਾ ਲਿਆ,
ਸੋਚਦੀ ਹਾਂ ਉਹ ਕੌਣ ਸੀ ਜੋ ਮੇਰੇ ਏਨਾ ਕਰੀਬ ਸੀ ,
ਸ਼ਾਇਦ ਉਹ ਖੁਦਾ ਸੀ ਜਾਂ 'ਸਿੰਮੀ'  ਦੇ ਖਿਆਲਾਂ ਦੀ ਤਾਬੀਰ ਸੀ .                      

06 Apr 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Well..Not bad i ll say ! ਪਰ ਆਪ ਜੀ ਤੋਂ ਥੋੜੀ ਜ਼ਿਆਦਾ ਉਮੀਦ ਹੈ ! ਇਹ ਤੁਹਾਡੀਆਂ ਬਾਕੀ ਰਚਨਾਵਾਂ ਦੇ ਹਾਣ ਦੀ ਨਹੀਂ ਮੇਰੇ ਮੁਤਾਬਿਕ !

06 Apr 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਸੋਹਣਾਂ ਲਿਖਿਆ ਸਿੰਮੀ ਜੀ...ਸ਼ੁਕਰੀਆਂ ਸਾਂਝਿਆਂ ਕਰਨ ਲਈ |

07 Apr 2011

Reply