|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਪਨਾ |
ਸੁਪਨੇ ਰੱਬ ਵਰਗੇ ਨੇ ਸੋਹਣੇ ਅੱਖੀਆਂ ਦੇ ਵਿਚ ਆਉਂਦੇ ਮਹਿਕਾਂ ਦੀ ਕਿਣ ਮਿਣ ਹੋਵੇ ਤੇ ਰੂਹ ਤਾਈਂ ਨਸ਼ਿਆਉਂਦੇ ਪੌਣਾਂ ਦੇ ਸੰਗ ਉਡਦਾ ਜਾਵਾਂ ਧਰਤੀ ਪੈਰ ਨ ਲਾਉਂਦੇ ਪਰਬਤ ਸਾਗਰ ਸਭ ਲੰਘ ਜਾਵਾਂ ਟੀਸੀ ਪੱਬ ਟਿਕਾਉਂਦੇ
ਇਕ ਸੁਪਨਾ ਸੱਜਣਾਂ ਦਾ ਆਵੇ ਸਾਹਾਂ ਵਰਗਾ ਪਿਆਰਾ ਲੱਖ ਬਹਿਸ਼ਤਾਂ ਕੋਲ ਖਲੋਵਣ ਭੁੱਲ ਜਾਂ ਆਲਮ ਸਾਰਾ ਜੀਵਨ ਦਾ ਸਰਮਾਇਆ ਹੋਵੇ ਇਹ ਅਦਭੁੱਤ ਨਜ਼ਾਰਾ ਮਨ ਦੇ ਅੰਬਰ ਤੇ ਟਿਕ ਜਾਂਦਾ ਬਣ ਸੰਧਿਆ ਦਾ ਤਾਰਾ
ਸੋਹਿੰਦਰ ਬੀਰ
|
|
11 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|