ਕਿੰਨੇ ਹੁਸੀਨ ਸੁਪਨੇ , ਆਉਂਦੇ ਰੰਗੀਨ ਸੁਪਨੇ !!!!!!
ਤਾਜਾਤਰੀਨ ਸੁਪਨੇ , ਬੜੇ ਬੇਹਤਰੀਨ ਸੁਪਨੇ !!!!!!
ਜ਼ਰੂਰੀ ਹੈ ਵੇਖਿਯਾ ਕਰ , ਸਚ ਦੀ ਜਮੀਨ ਸੁਪਨੇ !!!!!!
ਉਚਾ ਜੇ ਚਾਹੇ ਉਡਣਾ , ਨਾ ਵੇਖ ਮਸਕੀਨ ਸੁਪਨੇ !!!!!
ਮਾਨਵ ਦੀ ਜਿੱਦ ਨੇ ਕਿੱਤੇ , ਜਾਹਰੀਨ ਸੁਪਨੇ !!!!!!
ਹਿੰਮਤ ਤੇ ਕਰ ਤੂੰ ਵੇਖੀ , ਬਣਦੇ ਯਕੀਨ ਸੁਪਨੇ !!!!!!
ਨਿੱਤ ਤੈਨੂੰ ਟੋਲਦੇ ਨੇ , ਹੋਏ ਸ਼ੌਕੀਨ ਸੁਪਨੇ !!!!!!
ਪਲ ਵਿਚ ਟੁੱਟ ਜਾਵਨ, ਉਫ਼ ਨਾਜ਼ਨੀਨ ਸੁਪਨੇ !!!!!!
ਗੱਲ ਮਨ ਦੀ ਦਸ ਦੇਂਦੇ ,ਕਿੰਨੇ ਜਹੀਨ ਸੁਪਨੇ !!!!!!
ਰੱਬਾ ਨਜ਼ਰ ਨੂੰ ਬਕਸ਼ੀ ,ਨਿੱਤ ਹੀ ਨਵੀਨ ਸੁਪਨੇ !!!!!
.........ਕੋਮਲਦੀਪ