ਸੌਣ ਮੂਲ ਨਾ ਦੇਣ, ਸੁਪਨੇ ਭਾਖਿਆ।ਨੀਂਦ ਸਹਿਜ ਆਨੰਦ ਏਕ ਰਾਖਿਆ।ਅਚੇਤ ਰਹੇ ਮਨ ਜਾਗਤ ਵਿੱਚ ਸੁਪਨੇ,ਵਿੱਚ ਵਾਸ਼ਨਾ ਚਿੱਤ ਕੂੜ ਚਾਖਿਆ।ਸੱਚ ਕਰਨ ਪ੍ਰਵਾਨ ਕਿਰਿਆ ਨੀਂਦ,ਸੁਪਨੇ ਵਿੱਚ ਜਿਸ ਨਾਮ ਸੋ ਲਾਖਿਆ।
ਸੁਪਨੇ ਮਿੱਤ ਨਾ ਹੋਣ ਵੱਧਦੀ ਲਾਲਸਾ,ਹੋਏ ਸੁਭਾ ਅਲੋਪ ਉੱਠੀ ਅਕਾਂਖਿਆ।ਸੁਪਨੇ ਅੱਖਾਂ ਮੀਟ ਮਨ ਨਾ ਜਾਗਿਆ,ਵੇਖਿਆ ਅੱਖਾਂ ਖੋਲ ਸੱਚ ਚਾਖਿਆ।