ਖਿੜ ਜਾਂਦਾ ਅਗਰ ,ਤਾਂ ਕੋਈ ਹੋਰ ਬਾਤ ਹੁੰਦੀ।ਹੋਰਨਾਂ ਨੂੰ ਦੇਂਦਾ ਖੁਸ਼ੀ ਹਿਰਦੇ ਚ ਸੌਗਾਤ ਹੁੰਦੀ।ਦਰਦ ਤੋਂ ਡਰਦੇ ਤੂੰ ਰੱਖਿਆ ਬਹਾਰ ਤੋਂ ਪਰਦਾ,ਦਿਲ ਵਿੱਚ ਹੁੰਦੀ ਭਾਵਨਾ ਤਾਂ ਬਰਸਾਤ ਹੁੰਦੀ।ਏਨਾ ਕੁਝ ਘੱਟ ਨਹੀਂ, ਮੈਂ ਫੁੱਲ ਬਣ ਗਿਆ ਹਾਂ।ਖੁਸ਼ੀ ਨਾਲ ਕੁਰਬਾਨ ਹੁੰਦੇ ,ਤਾਂ ਨਿਯਾਤ ਹੁੰਦੀ।ਬੇਫਿਕਰ ਅਸੀਂ ਤਾਂ ਰਸਤਿਆਂ ਚੋਂ ਗੁਜ਼ਰ ਗਏ,ਤੁਸੀਂ ਅਗਰ ਪਾਸ ਹੁੰਦੇ ਤੇਰੀ ਮੁਲਾਕਾਤ ਹੁੰਦੀ।ਚਿਹਰੇ ਦਾ ਰੰਗ ,ਜਦ ਸੁਰਖ ਲਾਲ ਹੋ ਜਾਂਦਾ,ਪ੍ਰਕਾਸ਼ ਹੋਣ ਨਾਲ , ਹਨੇਰਿਆਂ ਦੀ ਰਾਤ ਹੁੰਦੀ।ਇੱਕ ਚਿਣਗ ਮੇਰੇ ਹਿਰਦੇ ਵਿੱਚ ਜਗਾਈ ਤੂੰ ਹੈ,ਮੰਗਦਾ ਅਗਰ ਮੁਕਤ ਦੁਆਰ ਤਾਂ ਖੈਰਾਤ ਹੁੰਦੀ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ