ਸੁਰਤਆਸ ਉਪਜਾਈ ਤੇਰੇ ਆਉਣ ਨੇ।ਵਿਗਸਾਇਆ ਮਨ ਸਾਉਣ ਨੇ।ਅੱਖੀਆਂ ਵਿੱਚ ਸੂਰਤ ਉਸਦੀ।ਹਿਰਦੇ ਵਿੱਚ ਮੂਰਤ ਉਸਦੀ।ਹਰ ਵਕਤ ਜਰੂਰਤ ਉਸਦੀ।ਅੰਦਰ ਰੁਣਝੁਣ ਲਾਈ ਪੌਣ ਨੇ।ਵਿਗਸਾਇਆ ਮਨ ਸਾਉਣ ਨੇ।ਅੱਥਰ ਅੱਖੀਂ 'ਚ ਪ੍ਰੇਮ ਉਮਾਹਾ।ਮਿੱਠੇ ਬੋਲ ਮਿਲਨ ਮਨ ਚਾਹਾ।ਪਲ ਛਿਨ ਮਿਲ ਖੱਟਿਆ ਲਾਹਾ।ਮਨ ਰਿਝਾਇਆ ਲਿਵ ਲਾਉਣ ਨੇ।......ਸੋਝੀ ਸੁਰਤ ਸੱਭ ਵਿਸਰ ਚੱਲੀ।ਵਿੱਚ ਸਾਹਾਂ ਬਹਿ ਰਹਾਂ ਇੱਕਲੀ।ਮੈਂ ਬੈਰਾਗਣ ਲੋਕ ਕਹਿਣ ਝੱਲੀ।ਕੀਤਾ ਗਾਫ਼ਲ ਤੇਰੇ ਪਾਉਣ ਨੇ।.......
ਸਾਰੇ ਪਾਠਕਾਂ ਦਾ ਬਹੁਤ ਬਹੁਤ ਧੰਨਵਾਦ