|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਰਤ ਗੁੰਮ ਸੁੰਮ ਗੁੰਮ ਸੁੰਮ |
ਤੇਰੇ ਇਸ਼ਕ ਦਿਤੀ ਸਦਾਅ,ਸੁਰਤ ਗੁੰਮ ਸੁੰਮ ਗੁੰਮ ਸੁੰਮ। ਅੰਤਰ ਮਨ ਲਗੇ ਖਲਾਅ ,ਸੁਰਤ ਗੁੰਮ ਸੁੰਮ ਗੁੰਮ ਸੁੰਮ।
ਮੇਰੇ ਹਿਰਦੇ ਵੱਸੀ ਕਿਰਨ ਪ੍ਰਕਾਸ਼ ਮੈਂ ਬਾਉਰੀ ਹੋ ਗਈ, ਛਾਏ ਅੱਖੀਆਂ ਵਿੱਚ ਨਸ਼ਾ,ਸੁਰਤ ਗੁੰਮ ਸੁੰਮ ਗੁੰਮ ਸੁੰਮ।
ਮੈਂ ਆਣ ਟਿਕਾਈ ਸੁਰਤ,ਚੰਚਲ ਮਨ ਹੋਇਆ ਨਿਹਾਲ, ਫਿਰ ਬਦਲ ਗਈ ਅਦਾਅ,ਸੁਰਤ ਗੁੰਮ ਸੁੰਮ ਗੁੰਮ ਸੁੰਮ।
ਹੁਣ ਸਰੀਰ ਨਾ ਦੇਵੇ ਸਾਥ,ਮਾਰੇ ਉੱਡਾਰੀ ਮਨ ਅਕਾਸ਼, ਮੇਰੇ ਹੋ ਕੀ ਗਿਆ ਸੁਭਾਅ,ਸੁਰਤ ਗੁੰਮ ਸੁੰਮ ਗੁੰਮ ਸੁੰਮ।
ਅਜ਼ੀਬ ਜਿਹੀ ਝਰਨਾਹਟ,ਮਨ ਮੇਰੀ ਸੁਰਤ ਨਾ ਸੰਭਲੇ, ਹੁਣ ਨਜ਼ਰ ਨਾ ਤੇਰੇ ਸਿਵਾ,ਸੁਰਤ ਗੁੰਮ ਸੁੰਮ ਗੁੰਮ ਸੁੰਮ।
ਮੇਰੀ ਅੱਖ ਵਿੱੱਚ ਪੈਂਦੀ ਰੱੜਕ ਵਿਜੋਗ ਦਾ ਦਰਦ ਕਲੇਜੇ, ਵੇ ਮੈਂ ਜਿਵੇਂ ਬੈਠੀ ਸੱਭ ਗੁਆ ਸੁਰਤ ਗੁੰਮ ਸੁੰਮ ਗੁੰਮ ਸੁੰਮ।
|
|
25 Mar 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|