|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਰਤ ਦਾ ਸਿੰਗਾਰ ਸ਼ਬਦ |
ਸੁਰਤ ਦਾ ਸਿੰਗਾਰ ਸ਼ਬਦ, ਪਥੱਰ ਦਾ ਸ਼ਿੰਗਾਰ ਹੈ ਛੈਣੀ। ਬੰਦੇ ਦਾ ਇਤਬਾਰ ਸ਼ਬਦ ਹੈ, ਨਿਭਾਵੇ ਜਿਹੜਾ ਕਹਿਣੀ। ਜੀਣ ਲਈ ਅਲੰਕਾਰ ਬੰਦੇ ਲਈ ਪਸ਼ੂ ਪੰਛੀ ਤੇ ਬਨਸਪੱਤ, ਚੰਦ ਸੂਰਜ ਨਦੀਆਂ ਤੇ ਸਮੁੰਦਰ,ਕਿੱਥੇ ਬੰਦੇ ਦੀ ਰਹਿਣੀ। ਗੁਣ ਦਸਣ ਲਈ ਜੋਗ ਜੀਵਾਂ ਦੇ ਲਛੱਣ, ਨਹੀਂ ਬੰਦੇ ਕੋਈ, ਬਣ ਬੰਦਾ ਛੱਡ ਔਗੁਣ ਸਾਰੇ, ਪੈਂਦੀ ਗੱਲ ਇਹ ਸਹਿਣੀ। ਪਾਣੀ ਧਰਤੀ ਅਕਾਸ਼ ਹਵਾ ਤੇ ਅਗਨ ਨੂੰ ਕਰਕੇ ਗੰਦਾ, ਜੀਅ ਸਕੇ ਇਨਸਾਨ ਕਿਸ ਤਰ੍ਹਾਂ,ਚਾਹੇ ਉੱਤਮ ਰਹਿਣੀ। ਆਪਣੀ ਫਿਤਰੱਤ ਨਿਰਮਲ ਪਿਆਰ ਕਰੇ ਕੁਦਰੱਤ ਨਾਲ, ਮੰਨੇ ਹੁਕਮ ਅਕਾਲ ਦਾ , ਫਿਰ ਸੁਰਤ ਟਿਕਾਣੇ ਰਹਿਣੀ।
|
|
05 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|