ਧੀਆਂ ਨੇ ਸਦਾ ਧੀਆਂ ਰਹਿਣਾ
ਪੁੱਤ ਹੋ ਜਾਂਦੇ ਕੋਣ
ਗਲ਼ ਲੱਗ ਮਾਪਿਆਂ ਦੇ, ਪੁੱਤ ਕਦੇ ਨਾ ਰੋਣ...
ਧੀਆਂ ਦੁੱਖ-ਸੁੱਖ ਵੰਡਣ ਪੇਕੀਂ, ਵਰ੍ਹੇ ਛਿਮਾਹੀ ਆਕੇ
ਇਹ ਨਾ ਮੰਗਣ ਹਿੱਸਾ ਤੇ ਨਾ ਬੈਠਣ ਵੰਡੀਆਂ ਪਾਕੇ
ਜਗਾ-ਜ਼ਮੀਨਾਂ ਧੀ ਨਾ ਵੰਡੇ, ਦੁੱਖ-ਸੁੱਖ ਪਰ ਵੰਡਾਉਣ
ਗਲ਼ ਲੱਗ ਮਾਪਿਆਂ ਦੇ, ਪੁੱਤ ਕਦੇ ਨਾ ਰੋਣ...
ਪੁੱਤ ਬਹੂ ਦੇ ਬਣ ਜਾਂਦੇ, ਨਾ ਮਾਪਿਆਂ ਜੋਗੇ ਰਹਿੰਦੇ
ਵਿਆਹ ਕਰਵਾ ਕੇ ਅੱਡ ਹੋ ਜਾਂਦੇ, ਸਾਰ ਖਬਰ ਨਾ ਲੈਂਦੇ
ਧੀਆਂ ਗਲ਼ ਲੱਗ ਮਾਪਿਆਂ ਦੇ ਨਾ ਐਵੇਂ ਗੱਚ ਭਰ ਆਉਣ
ਗਲ਼ ਲੱਗ ਮਾਪਿਆਂ ਦੇ, ਪੁੱਤ ਕਦੇ ਨਾ ਰੋਣ......
ਪੁੱਤ ਕਰਨ ਜਦ ਜ਼ਿਆਦਤੀ ਤੇ ਨਾ ਮਾਪਿਆਂ ਦੀ ਚੱਲੇ
ਜਾਂਦੇ ਝੱਟ ਸੁਨੇਹੇ ਮਾਪਿਆਂ ਤੋਂ ਧੀਆਂ ਨੂੰ ਘੱਲੇ
ਚੂੰ ਨਾ ਕਰਦੇ ਭੈਣਾਂ ਆ ਜਦ ਤਾੜਨ ਤੇ ਸਮਝਾਉਣ

ਗੱਗ ਵਾਲੇ ਸੁਰਜੀਤ ਰੱਬ ਦੀ ਦਾਤ ਪੁੱਤਰ ਤੇ ਧੀਆਂ
ਪਤਾ ਨਹੀਂ ਕਿਉਂ ਲੋਕੀਂ ਡਰਦੇ ਨੇ ਜੰਮਣ ਤੋਂ ਜੀਆਂ
ਕੋਣ ਕਹੂਗਾ ਰੱਖੜੀ ਬੰਨ੍ਹ ਕੇ, ਵੀਰੇ ਜੁੱਗ-ਜੁੱਗ ਜਿਊਣ

(ਭਲੇ ਵੇਲਿਆਂ 'ਚ (1-4-2005) ਲਿਖੇ ਗੀਤ-ਸੁਰਜੀਤ ਗੱਗ

ਗਲ਼ ਲੱਗ ਮਾਪਿਆਂ ਦੇ, ਪੁੱਤ ਕਦੇ ਨਾ ਰੋਣ......ਸੁਰਜੀਤ ਗੱਗ