|
 |
 |
 |
|
|
Home > Communities > Punjabi Poetry > Forum > messages |
|
|
|
|
|
ਸਵੈ-ਜੀਵਨੀ ਦੀ ਕਵਿਤਾ |
ਸਵੈ-ਜੀਵਨੀ ਦੀ ਕਵਿਤਾ
1. ਆਵੇ ਵਤਨ ਪਿਆਰਾ ਚੇਤੇ
॥ਤਰਜ਼ ਅਮੋਲਕ॥
ਮੰਨ ਲਈ ਜੋ ਕਰਦਾ ਰੱਬ ਪਾਕਿ ਐ । ਆਉਂਦੀ ਯਾਦ ਵਤਨ ਦੀ ਖ਼ਾਕ ਐ । ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ । ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ । ਭੜਥਾ ਬਣ ਗਈ ਦੇਹੀ ਐ । ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?
ਜਾਂਦੇ ਲੋਕ ਨਗਰ ਦੇ ਰਸ ਬੂ । ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ । ਹੋ ਗਿਆ ਜਿਗਰ ਫਾੜੀਉਂ-ਫਾੜੀ । ਵੱਢਦੀ ਚੱਕ ਚਿੰਤਾ ਬਘਿਆੜੀ, ਹੱਡੀਆਂ ਸਿੱਟੀਆਂ ਚੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਸੋਹਣੀਏ 'ਸਾਹੋ' ਪਿੰਡ ਦੀਏ ਵੀਹੇ । ਬਚਪਨ ਦੇ ਵਿਚ ਪੜ੍ਹੇ 'ਬੰਬੀਹੇ' । ਚੂਰੀ ਖੁਆ ਮਾਂ ਪਾਤੇ ਰਸਤੇ । ਚੱਕ ਲਏ ਕਲਮ ਦਵਾਤਾਂ ਬਸਤੇ । ਸ਼ੇਰ, ਨਿਰੰਜਣ, ਮਹਿੰਗੇ ਨੇ । ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ ।
ਪੰਜ ਪਾਸ ਕਰਕੇ ਤੁਰ ਗਏ ਮੋਗੇ । ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ । ਪੈਸੇ ਖਾ ਮਠਿਆਈਆਂ ਬਚਦੇ । ਵੇਂਹਦੇ ਸ਼ਹਿਰ ਸੜਕ ਪਰ ਨਚਦੇ, ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਕਰ ਐਂਟਰੈਂਸ ਪਾਸ ਸਕੂਲੋਂ । ਓਵਰਸੀਅਰ ਬਣੇਂ ਰਸੂਲੋਂ । ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ । ਦੌਲਤ ਪਾਣੀ ਵਾਂਗੂੰ ਵਰਤੀ । ਬਹੁਤ ਬਹਾਰਾਂ ਮਾਣੀਆਂ । ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ ।
ਬਦਲੇ ਜਗਰਾਵਾਂ ਕੋਲੇ 'ਖਾੜੇ' । ਵਰ੍ਹਦੀਆਂ ਕਣੀਆਂ ਰੂਪ ਦੀਆਂ 'ਤਿਹਾੜੇ' । ਅਫ਼ਲਾਤੂਨ ਵਰਗੀਆਂ ਅਕਲਾਂ । ਗੱਭਰੂ ਮੁਟਿਆਰਾਂ ਪਰ ਸ਼ਕਲਾਂ, ਸੋਹਣੀ ਬਣ ਗਈ ਛੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਜਬ ਜੰਗ ਕਰਦੇ ਬਿਰਟਸ਼-ਜਰਮਣ । 'ਬਸਰੇ' ਵਗ ਗਿਆ ਮਾਂ ਦਾ ਸਰਬਣ । ਮੁਲਕ ਉਹ ਕੋਹਾਂ ਕਾਫ਼ਾਂ ਤੋਂ ਨੇੜੇ । ਮਾਰੇ ਸਬਜ਼ ਸ਼ਹਿਰ ਵੱਲ ਗੇੜੇ, ਵਹਾਂ ਟਿਕਾਣੇ ਪਰੀਆਂ ਦੇ । ਅਜਬ ਨਜਾਰੇ ਦੇਖੇ, ਰੱਬ ਦੀਆਂ ਕਾਰਾਗਰੀਆਂ ਦੇ ।
ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ । ਪਿੰਡ ਦੀਆਂ ਮਿੱਟੀਆਂ, ਖੰਡ ਦੀਆਂ ਡਲੀਆਂ । ਬਾਂਕੇ ਗੱਭਰੂ ਦਿਲ ਨੂੰ ਮੋਹਣੇ । ਬਿਲਡਿੰਗ ਨਿਊਯਾਰਕ ਤੋਂ ਸੋਹਣੇ, ਰਹੇ ਚੁਬਾਰੇ ਫੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਮੁਕਤਸਰ, ਢਿੱਪਾਂ ਵਾਲੀ, ਮਹਾਂ ਵੱਧਰ । ਨੀਤਾਂ ਸਾਫ਼, ਦਿਲਾਂ ਦੇ ਪੱਧਰ । ਲੋਗ ਐ ਇਨ ਨਗਰਾਂ ਦੇ ਦਾਤੇ । ਮਾਘੀ ਨ੍ਹਾਉਣ 'ਤੇ ਬੋਹਲ ਲੁਟਾ ਤੇ । ਦਾਣੇ ਪੀਹਣ ਮਸ਼ੀਨਾਂ ਤੇ । ਬਚੜੇ ਜਿਉਣ ਸਦਾ ਸੁਖ ਮਾਣਨ, ਬਣ ਗਿਆ ਸੁਰਗ ਜ਼ਮੀਨਾਂ ਤੇ ।
ਖ਼ੁਸ਼ੀਆਂ ਕਰਨ ਦੀਵਾਨ ਲਗਾਉਂਦੇ । ਸੈਣੇ ਵਜਦੇ ਸ਼ਬਦ ਸੁਣਾਉਂਦੇ । ਆਉਂਦੇ ਪਰਚਾਰਕ ਤੇ ਢਾਡੀ, ਤੜਕੇ ਉੱਠ ਕੇ ਧੋਂਦੇ ਬਾਡੀ, ਸ਼ਾਇਰ ਸੁਣਾਉਂਦੇ ਕਬਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਆ ਗਏ ਬਦਲ ਮੁਕਤਸਰੋਂ 'ਢਹਿਪਈ' । ਬਾਗ਼ੀਂ ਬੁਲਬੁਲ ਕਰੇ ਚਹਿਚਹਿ ਪਈ । ਵੇਖੇ ਕੋਟ ਫ਼ਰੀਦ ਦੁਸਹਿਰੇ । ਹੋਵਣ ਲਗਦੇ ਫ਼ੈਰ ਦੁਪਹਿਰੇ, ਤੋਪਚੀ ਤੋਪ ਚਲਾਵਣ ਜੀ । ਪਾਪ ਕਰਿਉ ਨਾ, ਪਾਪੀ, ਹਰ ਸਾਲ ਸੜਦਾ ਰਾਵਣ ਜੀ ।
ਆ ਗਏ 'ਕੈਰੇ' ਬੜੀ ਆਬਾਦੀ, ਚਾਹਾਂ ਪੀ ਕੇ ਗੁੱਡਣ ਕਮਾਦੀ । ਲਾ ਲਏ ਖੇਤ-ਖੇਤ ਵਿੱਚ ਕੂੰਏਂ, ਖੰਡ ਦੀਆਂ ਡਲੀਆਂ ਨਿਕਲਣ ਧੂੰਏਂ, ਖਾਂਡ ਬਣਾਉਂਦੇ ਸਭ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਫੇਰ ਮੈਨੂੰ 'ਚੱਕ' ਦਾ ਸੈਕਸ਼ਨ ਦੇ ਗੇ । ਜੱਗੂ ਰਾਮਣ ਜਾਂਦੇ ਬੇਗੇ । ਸੋਹਣੇ ਮਿਰਜ਼ੇ ਵਰਗੇ ਲਾੜੇ, ਬੱਬਰ ਮਾਰ ਸੰਗੀਨਾਂ ਪਾੜੇ, ਚੜ੍ਹ ਕੇ 'ਚੱਕ' ਨੂੰ ਜਾਣਾ ਸੀ । ਪੁਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ ।
ਜਾਂ ਮੈਂ ਆਉਂਦੇ ਵੇਖੇ ਜਮ 'ਜਹੇ । ਮੇਰੇ ਉਖੜੇ ਫਿਰਦੇ ਦਮ ਜਹੇ । ਦੂਰੋਂ ਵੇਖ ਮੈਂ ਦੇ ਗਿਆ ਤੀੜਾਂ । ਮੇਰੀਆਂ ਪੈਂਦੀਆਂ ਜਾਣ ਪਦੀੜਾਂ, ਉਡਦੀ ਜਾਂਦੀ ਗੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
'ਸੀਤੋ', 'ਬਿਸ਼ਨਪੁਰੇ', 'ਸੁਖਚੈਨ' ਐ । ਏਧਰ ਮਿਰਗ ਜ਼ਿਆਦਾ ਰਹਿਣ ਐ । ਮੁਛਦੇ ਫਿਰਦੇ ਹਾੜੀ ਸਾਉਣੀ । ਹੀਰਿਆਂ ਹਰਨਾਂ ਜਿਹਾਂ ਦੀ ਛਾਉਣੀ । ਹੈ ਵਿੱਚ ਖੁਲ੍ਹੀਆਂ ਰੋਹੀਆਂ ਦੇ । ਵੜਨ ਨਾ ਦੇਣ ਸ਼ਿਕਾਰੀ, ਬਾਰਾਂ ਪਿੰਡ ਬਿਸ਼ਨੋਈਆਂ ਦੇ ।
'ਤਿਹੁਣੇ', 'ਰਾਇਕੇ', 'ਮਾਹੂਆਣੇ' । 'ਬਾਦਲ', 'ਖੁੱਡੀਆਂ', 'ਅਬੁਲ-ਖੁਰਾਣੇ', ਕੁੱਲ ਸਰਦਾਰ ਨਵਾਬਾਂ ਵਰਗੇ, ਕੋਠੇ ਨਰਮਿਆਂ ਦੇ ਨਾਲ ਭਰ ਗੇ, ਇਨ ਪਰ ਰਾਜ਼ੀ ਰੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਬੈਠਾ 'ਬਾਜਕ', 'ਲੰਬੀ', 'ਸਹੁਜਾਂ' । 'ਜੰਘੀਰਾਣੇ' ਲੈ ਲੀਆਂ ਮੌਜਾਂ । 'ਝੁੰਬਾ', 'ਗਿਦੜਵਾਹਾ' ਤੇ 'ਚੁੱਘੇ' । 'ਬਾਬੂ ਰਜਬ ਅਲੀ' ਹੋਸ ਗਏ ਉੱਘੇ । ਮੇਲੇ ਵੇਖ ਬਠਿੰਡੇ ਜੀ । ਖਾੜੇ ਫ਼ਤਹਿ, ਅਜ਼ੀਜ਼ ਲਗਾਉਂਦੇ, ਜੈਸੇ ਟੀਕਣ ਬਿੰਡੇ ਜੀ ।
ਸੁਣ ਜਗਮੇਲ, ਬਸੰਤ ਪਿਆਰਿਉ । ਪਰ ਜਿੰਦ ਰੱਬ ਦੇ ਨਾਂ ਤੇ ਵਾਰਿਉ । ਪੈਂਦਾ ਸੁੱਤਾ ਜਾਗ ਨਸੀਬਾ । ਜਾਂਦਾ ਕਿਸਮਤ ਦੇ ਨਾਲ ਬੀਬਾ, ਜਨਮ ਅਮੋਲਕ ਲੱਭ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਬਾਬੂ ਰਜ਼ਬ ਅਲੀ ਖਾਨ ਜੀ..
|
|
20 Dec 2012
|
|
|
|
ਵਾਹ ! ਕੇ ਬਾਤਾਂ ਬਾਬੂ ਰਜਬ ਅਲੀ ਕੀਆਂ ।
|
|
20 Dec 2012
|
|
|
|
ਬਹੁਤਖੂਬ.......Thnx for sharing........
|
|
20 Dec 2012
|
|
|
|
ਮੇਰੀ ਬਹੁਤ ਹੀ ਪਸੰਦੀਦਾ ਕਵਿਤਾ ਹੈ | ਸਚਮੁੱਚ ਨਹੀਂ ਰੀਸਾਂ ਬਾਬੂ ਜੀ ਦੀਆਂ |
ਸ਼ੁਕਰੀਆ ਪਰਤੀਤ ਜੀ ਸਾਂਝੀ ਕਰਨ ਲਈ |
|
|
20 Dec 2012
|
|
|
|
|
|
|
ਇਹ ਅਜ ਦੇ ਆਪੇ ਬਣੇ ਸ਼ਾਇਰ,
ਢਾਹੀ ਜਾਂਦੇ ਲੋਕੋ ਕਹਿਰ,
ਭੇਡ ਦਾ ਸਿੰਗ ਮਝ ਦੇ ਲਾਉਂਦੇ,
ਫਿਰ ਵੀ, ਪੁੱਤ ਮਾਂ ਬੋਲੀ ਦਾ ਕਹਾਉਂਦੇ,
ਐਵੇਂ ਟੋਟਕੇ ਜੋੜ-ਜੋੜ ਕੇ ਧਰਦੇ,
ਇਲ ਦਾ ਕੁੱਕੜ ਬਣਾ ਕੇ ਧਰਤਾ ਜੀ
ਆਵੇ "ਬਾਬੂ ਰਜਬ ਅਲੀ" ਚੇਤੇ...
ਜਦ ਫੋਕੀਆਂ ਗਾਉਣ ਕਬਿਤਾਂ ਜੀ.....
ਇਹ ਅਜ ਦੇ ਆਪੇ ਬਣੇ ਸ਼ਾਇਰ,
ਢਾਹੀ ਜਾਂਦੇ ਲੋਕੋ ਕਹਿਰ,
ਭੇਡ ਦਾ ਸਿੰਗ ਮਝ ਦੇ ਲਾਉਂਦੇ,
ਫਿਰ ਵੀ, ਪੁੱਤ ਮਾਂ ਬੋਲੀ ਦਾ ਕਹਾਉਂਦੇ,
ਐਵੇਂ ਟੋਟਕੇ ਜੋੜ-ਜੋੜ ਕੇ ਧਰਦੇ,
ਇਲ ਦਾ ਕੁੱਕੜ ਬਣਾ ਕੇ ਧਰਤਾ ਜੀ
ਆਵੇ "ਬਾਬੂ ਰਜਬ ਅਲੀ" ਚੇਤੇ...
ਜਦ ਫੋਕੀਆਂ ਗਾਉਣ ਕਬਿਤਾਂ ਜੀ.....
ਪ੍ਰਤੀਤ ਜੀ .....ਪੁਰਾਣੀਆ ਯਾਦਾਂ ਚੇਤੇ ਆ ਗੀਆਂ
|
|
20 Dec 2012
|
|
|
|
ਬਹੁਤ ਬਹੁਤ ਸ਼ੁਕਰੀਆ ਜੀ ਸਬ ਦਾ |
|
|
25 Dec 2012
|
|
|
|
Nice.....thanks a lot for sharing here..JEO
|
|
25 Dec 2012
|
|
|
|
|
|
|
|
 |
 |
 |
|
|
|