|
 |
 |
 |
|
|
Home > Communities > Punjabi Poetry > Forum > messages |
|
|
|
|
|
ਕਈ ਸਵਾਲ ਹਾਲੇ ਬਾਕੀ ਸੀ |
ਕਈ ਸਵਾਲ ਹਾਲੇ ਬਾਕੀ ਸੀ ਬੰਦ ਹੋ ਗਈ ਸਦਾ ਲਈ ਉਹ ਤਾਕੀ ਸੀ ਨੈਣ ਮਿਲਣੇ ਹੀ ਹੋਏ ਸਨ ਸ਼ੁਰੂ ਸੋਚਿਆ ਸੀ ਗਲ ਅੱਗੇ ਵੀ ਤੁਰੂ ਨਵਾ ਪੰਨਾ ਇਸ਼ਕ ਦਾ ਇੱਕ ਹੋਰ ਜੁੜੂ ਪਤਾ ਨਹੀ ਸੀ ਇੰਝ ਦਿਲ ਸਾਡਾ ਕਿਸੇ ਵਲ ਮੁੜੂ ਸਾਡੀਆਂ ਨਜ਼ਰਾ ਹੀ ਹਾਲੇ ਕਰ ਰਹੀਆ ਰਾਖੀ ਸੀ ਕਈ ਸਵਾਲ ਹਾਲੇ ਬਾਕੀ ਸੀ ਬੰਦ ਹੋ ਗਈ ਸਦਾ ਲਈ ਉਹ ਤਾਕੀ ਸੀ
ਰੱਬ ਨੂੰ ਅਰਦਾਸਾ ਅਸੀ ਵੀ ਕਰਦੇ ਉਹ ਵੀ ਕਰਦੇ ਦੀਦਾਰ ਤੋ ਬਿਨਾ ਕਦੇ ਘਰ ਅੰਦਰ ਨਾ ਵੜਦੇ ਪਰ ਉਸ ਤਾਕੀ ਵਾਲੀ ਮੂਰਤ ਤੋ ਕਈ ਸਨ ਸੜਦੇ ਜੋ ਸਾਡੇ ਹੋ ਜਾਣ ਵਾਲੇ ਮੇਲ ਨੂੰ ਨਹੀ ਸਨ ਜਰਦੇ ਪਵਾੜਾ ਪਾਉਣ ਵਾਲਾ ਵੀ ਮੇਰਾ ਹੀ ਸਾਥੀ ਸੀ ਕਈ ਸਵਾਲ ਹਾਲੇ ਬਾਕੀ ਸੀ ਬੰਦ ਹੋ ਗਈ ਸਦਾ ਲਈ ਉਹ ਤਾਕੀ ਸੀ
ਫਿਰ ਨਾ ਨਜ਼ਰਾ ਮਿਲੀਆ , ਮਿੱਟੀ ਦੇ ਵਿਚ ਸਦਰਾ ਰੁੱਲੀਆ ਤਾਕੀ ਦੀ ਥਾਂ ਫਿਰ ਗਈਆ ਇੱਟਾ ਚਿਣੀਆ ਹੁਣ ਕਰਦੇ ਰਹੀਏ ਦੋਹੇ ਬੱਸ ਅੱਖਾ ਸਿੱਲੀਆ ਅਰਸ਼ ਤੁਹਾਡੀ ਸ਼ੁਰੂ ਹੋਣ ਤੋ ਪਹਿਲਾ ਮੁੱਕ ਗਈ ਸਾਖੀ ਜੀ ਕਈ ਸਵਾਲ ਹਾਲੇ ਬਾਕੀ ਸੀ ਬੰਦ ਹੋ ਗਈ ਸਦਾ ਲਈ ਉਹ ਤਾਕੀ ਸੀ
|
|
20 Dec 2010
|
|
|
|
|
|
ਬਹੁਤ ਵਧੀਆ ਅਰਸ਼ ਵੀਰ .......
|
|
20 Dec 2010
|
|
|
|
|
|
|
|
KHOOOOB....
keep writing Arash
|
|
20 Dec 2010
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|