ਦੁਨੀਆ ਦਾ ਸਭ ਤੋਂ ਪਿਆਰਾ ਨਾਂ........ਮਾਂ
ਰਬ ਸੋਹਣੇ ਨੇ ਆਪਨੇ ਹਥੀਂ ,ਬਾਗ ਦੁਨੀਆ ਨਾਂ ਦਾ ਲਾਇਆ ਫਿਰ ਉਸ ਬਾਗ ਨੂੰ ,"ਮਾਂ ਨਾਮ ਦੇ ",ਸੋਹਣੇ ਫੁਲਾਂ ਨਾਲ ਸਜਾਇਆ ਸੋਹਣੇ ਫੁਲਾਂ ਨੂੰ ਬਖਸ਼ਣ ਵਾਲੇ, ਮਾਲੀ ਦਾ ਸ਼ੁਕਰ ਮਨਾਵਾਂ ,
ਮਾਂ ਜੀ ਕਰਦਾ ਤੇਰੇ ਤੇ ,ਕਵਿਤਾ ਇਕ ਬਨਾਵਾਂ ......
ਵਿਚ ਲਿਖਾਂ ਪਿਆਰ ਮੈਂ ਤੇਰਾ, ਝਿੜਕਾਂ ਵੀ ਲਿਖ ਜਾਵਾਂ..... ਜਾਂ ਫਿਰ ਲਿਖਾਂ ,ਮੇਰੇ ਇਕ ਅਥਰੂ ਤੇ,ਤੇਰੇ ਸਾਹਾਂ ਦਾ ਰੁਕ ਜਾਣਾ..... ਯਾਦਾਂ ਸਭ ਤੇਰੇ ਨਾਲ ਜੁੜੀਆਂ ,ਇਸਦੇ ਵਿਚ ਸਮਾਵਾਂ...........
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ ..............
ਕਵਿਤਾ ਦੇ ਵਿਚ ਜਿਕਰ ਹੋਵੇ ,ਤੇਰੀ ਹਸਦੀ ਸੂਰਤ ਪਿਆਰੀ ਦਾ.......
ਨਾਂ ਲੁਕਣਾ ਤੇਰੀ ਅਖ ਤੋਂ ਕਦੇ, ਕੀਤੀ ਮੇਰੀ ਹੁਸ਼ੇਆਰੀ ਦਾ .....
ਤੇਰੇ ਹਥੋਂ ,"ਖਾਦੀ ਮਿਠੀ ਕੁੱਟ ",ਦਸ ਕਿਦਾਂ ਮੈਂ ਭੁਲਾਵਾਂ ........
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ ..............
ਲਿਖਦਾ ਲਿਖਦਾ ਕਵਿਤਾ ਤੇਰੀਆਂ ,ਯਾਦਾਂ ਵਿਚ ਖੁੱਬ ਜਾਵਾਂ .....
ਮਾਂ ਤੇਰੀ ਮਮਤਾ ਦੀਆਂ ,ਲਹਿਰਾਂ ਵਿਚ ਗੋਤੇ ਖਾਵਾਂ .........
ਬੁਕਲ ਦੇ ਵਿਚ,"ਸੋਂ ਜਾਂ ਤੇਰੀ",ਨਾ ਕਿਸੇ ਤਾਂਯੀ ਆਣ ਜਗਾਵਾਂ .....
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ ............
ਮੇਰੇ ਕੋਲ ਸ਼ਬਦ ਹੋਣ ਥੋੜੇ ,ਤਾਰੀਫ਼ ਤੇਰੀ ਨਾ ਮੁਕੇ ......
ਤੂੰ ਨਾ ਰੁਸ ਜਾਵੀਂ ਮੇਰੇ ਨਾਲ,ਜੱਗ ਸਾਰਾ ਭਾਵੇਂ ਰੁਸੇ ......
'ਜ਼ਿਰਾਜ' ਤੇਰੇ ਦੀਆਂ ,"ਓਸੇ ਵੇਲੇ",ਰੁਕ ਜਾਣਗੀਆਂ ਚਲਦੀਆਂ ਸਾਹਾਂ ....
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ ........