Home > Communities > Punjabi Poetry > Forum > messages
ਸਵੇਰ ਹੋਣ ਦੇ
ਕੱਲਰਾਂ ਵਿਚ ਉੱਡਦੇ
ਵਾ-ਵਰੋਲੇ ,
ਵਾਹਣਾ ਵਿਚ ਕਿਸਾਨ ਦੀ ਬੇਬਸੀ ਦੀਆਂ
ਕਿੰਨੀਆਂ ਹੀ ਕਵਿਤਾਵਾਂ ਲਿਖ ਜਾਂਦੇ ਨੇ |
ਪਰ ਮੈਂ ਕਿਓਂ ਨਹੀਂ ਪੜ੍ਹ ਪਾਉਂਦਾ |
ਪੱਥਰ ਦੀ ਮੂਰਤ ਦੇ ਪੈਰਾਂ ਚ
ਕਤਲ ਹੋ ਚੁੱਕੇ ,
ਫੁੱਲਾਂ ਦੀਆਂ ਲਾਸ਼ਾਂ ,
ਇੱਕ ਦਰਦ ਭਰਿਆ ਅਲਾਪ
ਛੇੜਦੀਆਂ ਨੇ |
ਪਰ ਮੈਂ ਕਿਓਂ ਨਹੀਂ ਸੁਣ ਪਾਉਂਦਾ |
ਕਿਤਾਬਾਂ ਦੀ ਥਾਂ
ਹੱਥਾਂ ਵਿਚ ਜੂਠੇ ਭਾਂਡੇ ਫੜੀਂ ,
ਨਿੱਕੇ ਨਿੱਕੇ ਬਾਲ
ਮੈਨੂੰ ਆਪਣੀ ਦਾਸਤਾਨ
ਲਿਖਣ ਨੂੰ ਕਹਿੰਦੇ ਨੇ |
ਪਰ ਮੈਂ ਕਿਓਂ ਨਹੀਂ ਲਿਖ ਪਾਉਂਦਾ |
ਕਿਸੇ ਕੁੱਖ ਵਿਚ ਪਲਦੀ ,
ਮਾਸੂਮ ਬਾਲੜੀ
ਮੇਰੇ ਸੁਪਨੇ ਚ ਆ ਕੇ ,
ਮੈਂਨੂੰ ਨੀਂਦ ਚੋਂ
ਜਗਾਉਣ ਦਾ ਯਤਨ ਕਰਦੀ ਹੈ ,
ਪਰ ਮੈਂ ਕਿਓਂ ਨਹੀਂ ਜਾਗ ਪਾਉਂਦਾ |
ਸ਼ਾਇਦ ਹਾਲੇ ਮੈਂ " ਇਨਸਾਨ "
ਅਗਿਆਨਤਾ ਦੀ ਗੂਹੜੀ ਨੀਂਦ
ਸੁੱਤਾ ਪਿਆ ਹਾਂ ,
ਜਦੋਂ ਜਾਗ ਖੁੱਲੇ ਗੀ
ਮੈਂ ਪੜ੍ਹਾਂਗਾ ਵੀ,
ਮੈਂ ਸੁਣਾਂਗਾ ਵੀ ,
ਅਤੇ ਲਿਖਾਂਗਾ ਵੀ ,,,
ਸਵੇਰ ਹੋਣ ਦੇ |
ਕੱਲਰਾਂ ਵਿਚ ਉੱਡਦੇ
ਵਾ-ਵਰੋਲੇ ,
ਵਾਹਣਾ ਵਿਚ ਕਿਸਾਨ ਦੀ ਬੇਬਸੀ ਦੀਆਂ
ਕਿੰਨੀਆਂ ਹੀ ਕਵਿਤਾਵਾਂ ਲਿਖ ਜਾਂਦੇ ਨੇ |
ਪਰ ਮੈਂ ਕਿਓਂ ਨਹੀਂ ਪੜ੍ਹ ਪਾਉਂਦਾ |
ਪੱਥਰ ਦੀ ਮੂਰਤ ਦੇ ਪੈਰਾਂ ਚ
ਕਤਲ ਹੋ ਚੁੱਕੇ ,
ਫੁੱਲਾਂ ਦੀਆਂ ਲਾਸ਼ਾਂ ,
ਇੱਕ ਦਰਦ ਭਰਿਆ ਅਲਾਪ
ਛੇੜਦੀਆਂ ਨੇ |
ਪਰ ਮੈਂ ਕਿਓਂ ਨਹੀਂ ਸੁਣ ਪਾਉਂਦਾ |
ਕਿਤਾਬਾਂ ਦੀ ਥਾਂ
ਹੱਥਾਂ ਵਿਚ ਜੂਠੇ ਭਾਂਡੇ ਫੜੀਂ ,
ਨਿੱਕੇ ਨਿੱਕੇ ਬਾਲ
ਮੈਨੂੰ ਆਪਣੀ ਦਾਸਤਾਨ
ਲਿਖਣ ਨੂੰ ਕਹਿੰਦੇ ਨੇ |
ਪਰ ਮੈਂ ਕਿਓਂ ਨਹੀਂ ਲਿਖ ਪਾਉਂਦਾ |
ਕਿਸੇ ਕੁੱਖ ਵਿਚ ਪਲਦੀ ,
ਮਾਸੂਮ ਬਾਲੜੀ
ਮੇਰੇ ਸੁਪਨੇ ਚ ਆ ਕੇ ,
ਮੈਂਨੂੰ ਨੀਂਦ ਚੋਂ
ਜਗਾਉਣ ਦਾ ਯਤਨ ਕਰਦੀ ਹੈ ,
ਪਰ ਮੈਂ ਕਿਓਂ ਨਹੀਂ ਜਾਗ ਪਾਉਂਦਾ |
ਸ਼ਾਇਦ ਹਾਲੇ ਮੈਂ " ਇਨਸਾਨ "
ਅਗਿਆਨਤਾ ਦੀ ਗੂਹੜੀ ਨੀਂਦ
ਸੁੱਤਾ ਪਿਆ ਹਾਂ ,
ਜਦੋਂ ਜਾਗ ਖੁੱਲੇ ਗੀ
ਮੈਂ ਪੜ੍ਹਾਂਗਾ ਵੀ,
ਮੈਂ ਸੁਣਾਂਗਾ ਵੀ ,
ਅਤੇ ਲਿਖਾਂਗਾ ਵੀ ,,,
ਸਵੇਰ ਹੋਣ ਦੇ |
ਧੰਨਵਾਦ ,,,,,,,,,,,,,, ਹਰਪਿੰਦਰ " ਮੰਡੇਰ "
22 Dec 2013
ਓ ਬੱਲੇ ਬੱਲੇ ਹਰਪਿੰਦਰ ਬਾਈ ਜੀ, ਵਾਹ ! ਅੱਵਲ ਦਰਜੇ ਦੀ ਸੰਵੇਦਨਸ਼ੀਲਤਾ ! ਛਾ ਗਏ ਜੀ |
ਵਿਚਾਰ ਜਿੰਨਾ ਊਚਾ, ਫਿਲਾਸਫੀ ਉੰਨੀ ਹੀ ਡੂੰਘੀ ਅਤੇ ਹੈਂਡਲਿੰਗ ਠੀਕ ਉੰਨੀ ਹੀ ਨਾਜ਼ੁਕ, ਵੀਰ ਜੀ, ਜੀਓ - ਇਨਸਾਨੀਅਤ ਜਾਗਦੀ ਰਹੇ ਤਾਂ ਇਹ ਨੌਬਤਾਂ ਹੀ ਕਾਹਨੂੰ ਆਉਣ |
ਬੱਲੇ ਹਰਪਿੰਦਰ ਬਾਈ ਜੀ, ਵਾਹ ! ਅੱਵਲ ਦਰਜੇ ਦੀ ਸੰਵੇਦਨਸ਼ੀਲਤਾ ! ਛਾ ਗਏ ਜੀ ਇਨ੍ਹੁਂ ਕਹਿੰਦੇ ਨੇ ਸੁਨਿਆਰੇ ਦੀ ਠੱਕ ਠੱਕ, ਲੁਹਾਰ ਦੀ ਇਕੋ ਸੱਟ |

Yoy may enter 30000 more characters.
22 Dec 2013
ਕਵਿਤਾ ਫੁੱਟਣ ਦੇ ਸੋਮਿਆਂ ਵੱਲ ਪੰਛੀ ਝਾਤ ਪਾ ਰਹੀ ਤੁਹਾਡੀ ਕਲਮ ਨੂੰ ਸਲਾਮ ।
ਅਕਸਰ ਹੀ ਇਹ ਸੋਮੇ ਅੱਖੋਂ ਪਰੋਖੇ ਰਹਿ ਜਾਂਦੇ ਹਨ ਅਤੇ ਅਣਗੌਲੀਆਂ ਕਵਿਤਾਵਾਂ ਜਣਦੇ ਹਨ ਜਿਨ੍ਹਾਂ ਨੂੰ ਲਿਖਣ ਅਤੇ ਪੜ੍ਹਨ ਲਈ ਵੀ ਜਿਗਰਾ ਚਾਹੀਦਾ ਹੁੰਦਾ ਹੈ ਜਿਸਦੀ ਅੱਜ ਦੇ ਪੈਸਾ ਪ੍ਰਧਾਨ ਸਮਾਜ ਵਿੱਚ ਦਰਕਿਨਾਰ ਹੈ ।
ਤੁਹਾਡੀ ਕਵਿਤਾ ਆਪਣੇ ਮੁਆਸ਼ਰੇ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜੜਾਂ ਨਾਲ ਜੋੜਦੀ ਹੈ ।
22 Dec 2013
waah................This is brilliant,...............har oh gal keh ditti,............lekhak saab ne,.............jo oh kehna ,......dassna chahunde si,..............bohat khubb,................'saver ahvegi jarror'.................main vi likhan lai betaab ho reha haan,................kafi samah ho geya kujh likhean,..................you are on a new height in the great writers list,................jeo dost
23 Dec 2013
ਇਸ ਲਿਖਤ ਨੂੰ ਐਨਾ ਪਿਆਰ ਦੇਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ! ਜਿਓੰਦੇ ਵੱਸਦੇ ਰਹੋ,,,
24 Dec 2013
ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ! ਜਿਓੰਦੇ ਵੱਸਦੇ ਰਹੋ,,,
08 Jan 2014