|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਤੜਪ |
ਸਾਨੂ ਲੋੜ ਤੋਂ ਜਿਆਦਾ ਮਿਲੇ ਸਦਾ ਇਹ ਤੜਪ ਹੈ ਦੁਨੀਆ ਸਾਰੀ ਦੀ, ਬਸ ਇੱਕੋ ਦਾਆ ਸਭ ਜਿੱਤ ਜਾਵਾ ਸਾਰੀ ਉਮਰ ਹੈ ਆਸ ਜੁਆਰੀ ਦੀ.
ਕੁਝ ਨਾ ਕੁਝ ਰੱਬ ਤੋਂ ਮੰਗਿਆ ਏ ਅਸੀਂ ਜਦ ਵੀ ਸੀਸ ਝੁਕਾਇਆ ਏ, ਨਾਸ਼ੁਕਰਿਆ ਸ਼ੁਕਰ ਮਨਾਇਆ ਨੀ ਬਿਨ ਮੰਗਿਆਂ ਜੋ ਕੁਝ ਪਾਇਆ ਏ.
ਇਕ ਮਿਲ ਜਾਵੇ ਤਾਂ ਦੋ ਮੰਗਦੇ ਲਾਲਚ ਦੀ ਰਾਹੇ ਤੁਰ ਪਏ ਆਂ, ਕੋਈ ਰਾਜਾ ਚਾਹੇ ਭਿਖਾਰੀ ਏ ਸਬ ਇੱਕੋ ਪਾਸੇ ਤੁਰ ਪਏ ਆਂ.
ਪੈਸੇ ਦੀ ਖਾਤਰ ਰਿਸ਼ਤੇ ਕੀ ਅਸੀਂ ਦੀਨ ਈਮਾਨ ਵੀ ਭੁਲ ਗਏ ਆਂ, ਸਿੱਕਿਆਂ ਲਈ ਵੇਚੀਏ ਇਜ਼ਤਾਂ ਨੂ ਅਜੇ ਇੰਨੇ ਥੱਲੇ ਰੁਲ ਗਏ ਆਂ.
ਚੰਦ ਮੋਹਰਾਂ ਦੀ ਇਹ ਦੋੜ ਖੋਰੇ ਸਾਨੂ ਕਿਹੜੇ ਪਾਸੇ ਲਈ ਚੱਲੀ, ਇਹਦੀ ਚਮਕ ਨੇ ਅੰਨੇ ਕਰ ਦਿੱਤੇ ਘੁਣ ਵਾਂਗੂ ਹੱਡੀਂ ਬਿਹ ਚੱਲੀ.
ਮਥੇ ਦੀਆਂ ਲੀਕਾਂ ਮਿਟ੍ਨੀਆਂ ਨੀ ਜੋ ਲੇਖੀਂ ਲਿਖਇਆ ਪਾਵਾਂਗੇ, ਮੁਠੀਆਂ ਬੰਦ ਕਰਕੇ ਆਏ ਸੀ ਖਾਲੀ ਹਥ ਖੋਲ ਕੇ ਜਾਵਾਂਗੇ...
"ਸੁਰਜੀਤ ਸਿੰਘ" ਮੇਲਬੋਰਨ
|
|
04 Feb 2011
|
|
|
|
|
|
|
|
|
22 surjeet ji tusi aap ve aese daurr wich he o
|
|
05 Feb 2011
|
|
|
|
|
thanks for ur time friends...
|
|
05 Feb 2011
|
|
|
|
|
|
|
ba--kmaal likhea a veer g
jini v tareef kran ghtt a
tfs,,,jionde vasde raho ,,,,,,,,
|
|
06 Feb 2011
|
|
|
|
|
bahut sohna likheya bai ji...!!
|
|
06 Feb 2011
|
|
|
|
|
bahut khoob ji .....keep posting
|
|
06 Feb 2011
|
|
|
|
|
|
|
bahut-2 shukriya ji...thanks for ur time and suggestions..
|
|
06 Feb 2011
|
|
|
|
|
|
|
|
|
|
|
|
 |
 |
 |
|
|
|