|
 |
 |
 |
|
|
Home > Communities > Punjabi Poetry > Forum > messages |
|
|
|
|
|
ਤਫ਼ਤੀਸ਼ ਅੱਜੇ ਜਾਰੀ ਹੈ।........... |
ਅੰਦਰਲੇ ਦਰਦ ਦਾ ਸੇਕ,
ਕਈ ਵਾਰ ਮੇਰੇ ਬਾਪ ਦੀ ਚੁੱਪ ਵਾਂਗ,
ਸ਼ੂਕਦੇ ਦਰਿਆ ਕੰਢੇ ਕਾਈ ਦੇ ਬੂਟੇ ਦੀ ਤਰ੍ਹਾਂ,
ਵਹਿ ਜਾਣ ਨੂੰ ਤਿਆਰ ਮੇਰਾ ਸੱਚ।
ਗੰਧਲੇ ਜਿਹੇ ਕਪੜਿਆਂ ਚ ਲਿਪਟੀ,
ਮਹਿਲਾ ਵੱਲ ਝਾਕਦੀ,
ਜੂਠਨ ਦੇ ਡਿੱਗਣ ਦਾ ਇੰਤਜ਼ਾਰ ਕਰਦੀ,
ਕਦੋਂ ਦੀ ਖੜੀ ਮੂੰਹ ਸਵਾਰਦੀ,
ਬਦਮਸਤੀ ਵਿੱਚ ਬਾਹਰ ਨਿਕਲਦੇ,
ਭਰਾਵਾਂ ਵਰਗੇ ਲਗਦੇ ਮੁੰਡੇ,
ਭੈੜੀ ਨਿਗਾ੍ਹ ਨਾਲ ਝਾਕਦੇ,
ਲਪਕਦੇ ਖਾ ਜਾਣ ਨੂੰ,
ਆਵਾਜ਼ਾ ਤੇ ਕਾਰਾਂ ਦੇ ਘੱਟੇ ਵਿੱਚ
ਗੁੰਮ ਗਈ ਭੁੱਖਣ ਭਾਣੀ,
ਬਣ ਗਈ ਅਖ਼ਬਾਰ ਦੇ ਪੰਨਿਆ ਦੀ ਸੁਰਖੀ,
ਤਫ਼ਤੀਸ਼ ਅੱਜੇ ਜਾਰੀ ਹੈ।
ਅੰਦਰਲੇ ਦਰਦ ਦਾ ਸੇਕ,
ਕਈ ਵਾਰ ਮੇਰੇ ਬਾਪ ਦੀ ਚੁੱਪ ਵਾਂਗ,
ਸ਼ੂਕਦੇ ਦਰਿਆ ਕੰਢੇ ਕਾਈ ਦੇ ਬੂਟੇ ਦੀ ਤਰ੍ਹਾਂ,
ਵਹਿ ਜਾਣ ਨੂੰ ਤਿਆਰ ਮੇਰਾ ਸੱਚ।
ਗੰਧਲੇ ਜਿਹੇ ਕਪੜਿਆਂ ਚ ਲਿਪਟੀ,
ਮਹਿਲਾ ਵੱਲ ਝਾਕਦੀ,
ਜੂਠਨ ਦੇ ਡਿੱਗਣ ਦਾ ਇੰਤਜ਼ਾਰ ਕਰਦੀ,
ਕਦੋਂ ਦੀ ਖੜੀ ਮੂੰਹ ਸਵਾਰਦੀ,
ਬਦਮਸਤੀ ਵਿੱਚ ਬਾਹਰ ਨਿਕਲਦੇ,
ਭਰਾਵਾਂ ਵਰਗੇ ਲਗਦੇ ਮੁੰਡੇ,
ਭੈੜੀ ਨਿਗਾ੍ਹ ਨਾਲ ਝਾਕਦੇ,
ਲਪਕਦੇ ਖਾ ਜਾਣ ਨੂੰ,
ਆਵਾਜ਼ਾ ਤੇ ਕਾਰਾਂ ਦੇ ਘੱਟੇ ਵਿੱਚ
ਗੁੰਮ ਗਈ ਭੁੱਖਣ ਭਾਣੀ,
ਬਣ ਗਈ ਅਖ਼ਬਾਰ ਦੇ ਪੰਨਿਆ ਦੀ ਸੁਰਖੀ,
ਤਫ਼ਤੀਸ਼ ਅੱਜੇ ਜਾਰੀ ਹੈ।...........
|
|
12 Jul 2013
|
|
|
|
ਵਾਹ ! ਕਿਆ ਬਾਤ ਹੈ ,,,ਜੀਓ,,,
|
|
12 Jul 2013
|
|
|
|
ਸੰਵੇਦਨਸ਼ੀਲ ਕਲਮ ਤੋਂ ਇਕ ਸੁੰਦਰ ਕਿਰਤ |
ਕਾਸ਼ ! ਇਹੋ ਜਿਹੇ ਜਤਨ ਸੁੱਤੀ ਇਨਸਾਨੀਅਤ ਜਗਾਉਣ 'ਚ ਸਫਲ ਹੋ ਜਾਣ ਇਕ ਦਿਨ .....|
... ਜਗਜੀਤ ਸਿੰਘ ਜੱਗੀ
ਸੰਵੇਦਨਸ਼ੀਲ ਕਲਮ ਤੋਂ ਇਕ ਸੁੰਦਰ ਕਿਰਤ | ਜੀਓ, ਗੁਰਮੀਤ ਜੀ |
ਕਾਸ਼ ! ਇਹੋ ਜਿਹੇ ਜਤਨ ਸੁੱਤੀ ਇਨਸਾਨੀਅਤ ਜਗਾਉਣ 'ਚ ਸਫਲ ਹੋ ਜਾਣ ਇਕ ਦਿਨ .....|
... ਜਗਜੀਤ ਸਿੰਘ ਜੱਗੀ
|
|
13 Jul 2013
|
|
|
|
ਮੈਂ ਬੁੱਤ ਦੀ ਆਵਾਜ਼ ਹਾਂ,
ਸਿਰਜਨ ਦੀ ਆਦਤ ਨਹੀਂ,
ਅਹਿਸਾਸਾਂ ਦੀ ਪਹਿਚਾਨ ਤੋਂ ਪਰ੍ਹੇ,
ਇਨਸਾਨ ਦੀ ਸਾਹ ਲੈਂਦੀ ਲਾਸ਼ ਪਈ ਹੈ।
...........ਬਹੁਤ ਬਹੁਤ ਸ਼ੁਕਰੀਆ ....ਪੀੜ ਤਾਂ ਸੱਭ ਨੂੰ ਹੈ.. ਦਰਦ ਇਨਸਾਨ ਨੂੰ ਹੋ ਜਾਏ..ਭੱਟਕਣਾ ਖਤਮ ਹੋ ਜਾਏ... ਵੀਰ ਜੀ...ਧੰਨਵਾਦ
ਮੈਂ ਬੁੱਤ ਦੀ ਆਵਾਜ਼ ਹਾਂ,
ਸਿਰਜਨ ਦੀ ਆਦਤ ਨਹੀਂ,
ਅਹਿਸਾਸਾਂ ਦੀ ਪਹਿਚਾਨ ਤੋਂ ਪਰ੍ਹੇ,
ਇਨਸਾਨ ਦੀ ਸਾਹ ਲੈਂਦੀ ਲਾਸ਼ ਪਈ ਹੈ।
...........ਬਹੁਤ ਬਹੁਤ ਸ਼ੁਕਰੀਆ ....ਪੀੜ ਤਾਂ ਸੱਭ ਨੂੰ ਹੈ.. ਦਰਦ ਇਨਸਾਨ ਨੂੰ ਹੋ ਜਾਏ..ਭੱਟਕਣਾ ਖਤਮ ਹੋ ਜਾਏ... ਵੀਰ ਜੀ...ਧੰਨਵਾਦ
|
|
13 Jul 2013
|
|
|
|
|
|
.... ਬਹੁਤ ਧੰਨਵਾਦ ਤੁਸੀਂ ਮਾਣ ਬਖ਼ਸ਼ਿਆ ਹੈ.....
|
|
15 Jul 2013
|
|
|
|
|
|
|
|
 |
 |
 |
|
|
|