ਮੈਂ ਉਹਨੂੰ ਪਿਆਰ ਕੀਤਾ,
ਪਿਆਰ ਵੀ ਬੇਸ਼ੁਮਾਰ ਕੀਤਾ,
, ਇਹ ਮੇਰੀ ਗਲਤੀ ਥੋੜੀ ਨਾ ਸੀ,
,ਮੈਂ ਉਹਦੀ ਰੂਹ ਨਾਲ ਮੁਹਬੱਤ ਕੀਤੀ.
ਇਹ ਮੇਰੀ ਗਲਤੀ ਥੋੜੀ ਨਾ ਸੀ,,
ਇਹ ਗਲਤੀ ਦਿਲ ਮਰਜਾਣੇ ਨੇ ਕੀਤੀ.
.ਨਾ ਅੱਖਾਂ ਉਹਨੂੰ ਤੱਕਦੀਆਂ ਨਾ ,
ਇਹ ਦਿਲ ਮੇਰਾ ਉਹਦੇ ਲਈ ਧੜਕਦਾ.
,ਜਦ ਵੀ ਉਸ ਤੋ ਦੂਰ ਹੋਏ ,
,
ਤਕਦੀਰ ਨੇ ਫਿਰ ਮਿਲਾ,ਦਿੱਤਾ ..
ਇਹ ਗਲਤੀ ਮੇਰੀ ਥੋੜੀ ਨਾ ਸੀ ,,
ਹਰ ਗੁਨਾਹ ਤੇ ਮੇਰਾ ਹੈ,
,ਉਹ ਕਹਿੰਦੇ ਤੈਨੂੰ ਪਿਆਰ ਮੇਰੇ ਨਾਲ ਹੋਇਆਂ
,ਹਰ ਵਾਰ ਸਿਰਫ ਮੇਰੇ ਨਾਲ ਹੋਇਆ
,ਇਹ ਗਲਤੀ ਮੇਰੀ ਥੋੜੀ ਨਾ ਸੀ,
, ਮੈਂ ਇਲਜ਼ਾਮ ਤੇਰੇ ਕੋਲੋ ਕੋਈ ਲੈਣਾ ਨਹੀ ,
,ਤੂੰ ਦਿਲ ਆਪਣੇ ਨੂੰ ਸਮਝਾ ਲੈ,
ਜੇ ਨਾ ਸਮਝਾ ਸਕੀ ਤੂੰ ਫੇਰ ਆ ਕੇ ਮੈਨੂੰ ਨਾ ਕਹੀ, ,
ਇਹ ਗਲਤੀ ਮੇਰੀ ਥੋੜੀ ਨਾ ਸੀ,,
. ਰੱਬ ਕਰੇ ਇਹ ਦਿਲ ਧੜਕਨਾਂ ਬੰਦ ਕਰ ਦੇਵੇ,,
,ਹਰ ਸਾਹ ਨਾਲ ਉਹਦੀ ਯਾਦ ਆਉਣੋ ਹੱਟ ਜਾਵੇ.
. .ਸਦਾ ਲਈ ਬੰਦ ਹੋਣ ਜਾਣ ਅੱਖਾਂ ਮੇਰੀਆਂ
, ਮੋਏ ਹੋਏ ਜਿਸਮ ਤੇ ਉਹ ਅੱਥਰੂ ਕੇਰੇ ,
,ਫੇਰ ਆਪ ਹੀ ਬੋਲੇ ''ਪ੍ਰੀਤ '' ਇਹ ਗਲਤੀ ਮੇਰੀ ਵੀ ਤਾਂ, ਸੀ