ਰੁਖ਼ਸਾਰ ਤੇ ਲਾਲੀ ਹੋਠਾਂ ਤੇ ਮੁਸਕਰਾਹਟ ਪਲਮਦੀ ਹੈ।ਮਨਚਲੇ ਇਨਸਾਨ ਦੀ ਨੀਯਤ ਪਾਉਣ ਨੂੰ ਤਰਸਦੀ ਹੈ।ਅਹਿਸਾਸੇ ਮੁਹਬੱਤ ਮੁਬਾਰਕ ਇਬਾਦਤ ਤੋਂ ਘੱਟ ਨਹੀਂ,ਮਚੱਲੀ ਕਿਰਨ ਚਾਂਦਨੀ ਜਦ ਵੀ ਮੱਥੇ ਨੂੰ ਪਰਸਦੀ ਹੈ।ਹੱੜ ਜਾਂਦੇ ਨੇ ਬਣਾਈਆਂ ਮਰਿਯਾਦਾ ਦੇ ਬੰਨ ਅਕਸਰ,ਤਾਂਘ ਜਦ ਕਦੇ ਮਿਲਨ ਦੀ ਬਣ ਫ਼ੁਹਾਰ ਬਰਸਦੀ ਹੈ।ਵੇਖ ਹਾਲਤ ਤੇਰੇ ਦਿਲ ਦੀ,ਕਿੰਝ ਤੁਫਾਨ ਉਮੰਡਦੇ ਨੇ.ਤੜਫ ਹਿਰਦੇ ਜੀਣ ਦੀ,ਨਾ ਮਰਨਾ ਜਿੰਦ ਲੋੜਦੀ ਹੈ।