ਵਿਛੋੜਿਆਂ ਦੀ ਰੁੱਤ ਹੈ , ਤਨਹਾਈ ਦਾ ਆਲਮ ਹੈ,
ਦਿਲ ਦੇ ਵੇਹੜੇ ਅਧੂਰਿਆਂ ਚਾਵਾਂ ਦਾ ਆਲਮ ਹੈ |
ਪਲਕਾਂ ਤੇ ਬੈਠੇ ਅਥਰੂ ਨੇ ਨਿਸ਼ਾਨੀ ਮੇਰੀ ਹਾਰ ਦੀ,
ਹਾਸਾ ਤੇਰੇ ਬੁੱਲ੍ਹਾਂ ਦਾ ਤੇਰੀ ਜਿੱਤ ਦਾ ਪਰਚਮ ਹੈ |
ਮਾਰੂਥਲ ਵਿਚ ਉਗੇ ਹੋਏ ਬਿਰਖ਼ ਦੇ ਵਾਂਗ ਪਿਆਸਾ ਹਾਂ,
ਤੇਰੇ ਸ਼ਹਿਰ ਚ ਸੱਜਣਾ ਵੇ ਭਾਵੇਂ ਬਰਸਾਤ ਦਾ ਮੌਸਮ ਹੈ |
ਉਸਦੇ ਹੁਸਨ ਦੇ ਹਥੋਂ ਹੋਇਆ ਕ਼ਤਲ ਮੇਰੇ ਇਸ਼ਕ਼ ਦਾ,
ਇਸ ਗੱਲੋਂ ਬੇ ਖ਼ਬਰ ਮੇਰੇ ਦਿਲ ਦਾ ਮਹਿਰਮ ਹੈ |
ਬੇਰਹਿਮ ਦੇ ਦਰ ਤੋਂ ਦੱਸੋ ਕੀ ਇਨਸਾਫ਼ ਦੀ ਆਸ ਕਰਾਂ,
ਖਾਮੋਸ਼ ਬੈਠਾ ਮੁਨਸਿਫ ਹੀ ਤਾਂ ਵਫ਼ਾ ਦਾ ਮੁਜ਼ਰਮ ਹੈ |
ਧੰਨਵਾਦ ,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਵਿਛੋੜਿਆਂ ਦੀ ਰੁੱਤ ਹੈ , ਤਨਹਾਈ ਦਾ ਆਲਮ ਹੈ,
ਦਿਲ ਦੇ ਵੇਹੜੇ ਅਧੂਰਿਆਂ ਚਾਵਾਂ ਦਾ ਮਾਤਮ ਹੈ |
ਪਲਕਾਂ ਤੇ ਬੈਠੇ ਅਥਰੂ ਨੇ ਨਿਸ਼ਾਨੀ ਮੇਰੀ ਹਾਰ ਦੀ,
ਹਾਸਾ ਤੇਰੇ ਬੁੱਲ੍ਹਾਂ ਦਾ ਤੇਰੀ ਜਿੱਤ ਦਾ ਪਰਚਮ ਹੈ |
ਮਾਰੂਥਲ ਵਿਚ ਉਗੇ ਹੋਏ ਬਿਰਖ਼ ਦੇ ਵਾਂਗ ਪਿਆਸਾ ਹਾਂ,
ਤੇਰੇ ਸ਼ਹਿਰ ਚ ਸੱਜਣਾ ਵੇ ਭਾਵੇਂ ਬਰਸਾਤ ਦਾ ਮੌਸਮ ਹੈ |
ਉਸਦੇ ਹੁਸਨ ਦੇ ਹਥੋਂ ਹੋਇਆ ਕ਼ਤਲ ਮੇਰੇ ਇਸ਼ਕ਼ ਦਾ,
ਇਸ ਗੱਲੋਂ ਬੇ ਖ਼ਬਰ ਮੇਰੇ ਦਿਲ ਦਾ ਮਹਿਰਮ ਹੈ |
ਬੇਰਹਿਮ ਦੇ ਦਰ ਤੋਂ ਦੱਸੋ ਕੀ ਇਨਸਾਫ਼ ਦੀ ਆਸ ਕਰਾਂ,
ਖਾਮੋਸ਼ ਬੈਠਾ ਮੁਨਸਿਫ ਹੀ ਜਦ ਵਫ਼ਾ ਦਾ ਮੁਜ਼ਰਮ ਹੈ |
ਧੰਨਵਾਦ ,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ ",,,
|