Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
(( ਤਨਵੀਰ ( ਮਾਨਸਾ ) ਦੀਆਂ ਕਵਿਤਾਵਾਂ,, ਪੁਸਤਕ-ਲੜੀ ' ਹੁਣ --26 ' ਵਿੱਚੋਂ ))

" ਤੇਰਾ ਨਾ ਮਿਲਣਾ
ਤੇਰੇ ਮਿਲਣ ਤੋਂ ਵੱਡਾ ਹੈ
ਆਗਰੇ ਦੇ ਵਸਨੀਕਾਂ ਲਈ
ਤਾਜ ਮਹਿਲ ਇੱਕ ਆਮ ਇਮਾਰਤ ਹੈ "
---------------------------------------
" ਬਿਜਲੀ ਕਾਲੇ ਰੰਗ 'ਤੇ ਵੱਧ ਡਿਗਦੀ ਹੈ
ਕਦੇ ਕਿੱਕਰ 'ਤੇ ਕਦੇ ਸੱਪ 'ਤੇ
ਕੁਦਰਤ ਵੀ ਨਸਲਵਾਦ ਦਾ ਸ਼ਿਕਾਰ ਹੈ !! "
-----------------------------------------
" ਮੈਨੂੰ ਲਿਫ਼ਦੇ ਰੁੱਖ
ਸੋਹਣੇ ਲੱਗਦੇ ਨੇ
ਮਨੁੱਖ ਨਹੀਂ,
ਰੁੱਖ ਟੁੱਟਣ ਤੋਂ
ਬਚਣ ਲਈ ਲਿਫ਼ਦੇ ਨੇ ..
ਲਿਫ਼ਣ ਵੇਲੇ ਝੂੰਮਦੇ ਨੇ,
ਮਨੁੱਖ ਟੁੱਟ ਕੇ ਲਿਫ਼ਦੈ
ਲਿਫ਼ਣ ਵੇਲੇ ਝੂਰਦੈ "
-----------------------
-----------------------

23 Jan 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਿੱਟੂ ਬਾਈ ਜੀ, ਤੁਹਾਡੀ ਆਸਤੀਨ ਚੋਂ ਤਿੰਨ ਇੱਕੇ ਤਿਲਕ ਕੇ ਪੰਜਾਬੀਜ਼ਮ website ਤੇ ਆ ਡਿੱਗੇ - ਪਾਠਕਾਂ ਦੀ ਮੌਜ ਹੋਗੀ | TFS

27 Jan 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਤਿੰਨ ਇੱਕੇ ਤਾਂ ਕੀ ਜਨਾਬ ......
ਸਾਰੀ ਗੱਡੀ ( ਤਾਸ਼ ਦੀ ) ਈ ( ਤੁਹਾਡੀ ) ਪੰਜਾਬੀਜਮ ਦੀ ਹੈ .....

27 Jan 2014

Reply