|
 |
 |
 |
|
|
Home > Communities > Punjabi Poetry > Forum > messages |
|
|
|
|
|
ਟੱਪੇ |
ਕਿਹੜੇ ਸੱਜਣਾ ਨੂੰ ਰੋਂਦਾ ਏਂ, ਓਥੇ ਕੇਹੜਾ ਇੱਕ ਵੱਜਿਆ, ਜੇਹੜੇ ਜਖਮਾਂ ਨੂੰ ਧੋਨਾਂ ਏਂ ! ਦਿਲ ਦਰਦਾਂ ਨਾਲ ਭਰਿਆ ਏ, ਨਿੱਤ ਨਵਾਂ ਹੋਰ ਮਿਲਦਾ, ਜਿਵੇਂ ਠੇਕਾ ਰੱਬ ਕਰਿਆ ਏ ! ਰਾਤਾਂ ਲੰਬੀਆਂ, ਦਿਨ ਮੁੱਕਦੇ ਨਾ, ਏਹੋ ਜਿਹੇ ਅਸੀਂ ਜੋੜੇ ਰਿਸ਼ਤੇ, ਜਿਹੜੇ ਟੁੱਟ ਕੇ ਵੀ ਟੁੱਟਦੇ ਨਾ ! ਅਖ੍ਹਾਂ ਬੰਦ ਵੀ ਨਾ ਸੋਂਦੀਆਂ ਨੇ, ਦਿਲ ਜਦੋਂ ਟੁੱਟਦੇ ਨੇ, ਓਦੋਂ ਰੂਹਾਂ ਤੱਕ ਰੋਂਦੀਆਂ ਨੇ ! ਚਾਰ ਸ਼ਬਦਾਂ ਦਾ ਖੇਲ ਹੁੰਦਾ, ਜਿਸਮਾਂ ਦੀ ਤਾਂ ਭੁਖ ਹੁੰਦੀ ਹੈ, ਪਿਆਰ ਰੂਹਾਂ ਦਾ ਮੇਲ ਹੁੰਦਾ ! ਆਓਂਦੇ ਹੁੰਦੇ ਸੀ ਜੋ ਕਦੇ ਭੱਜ ਕੇ, ਹੁਣ ਤਾਂ ਓਹ ਮਿਲਦੇ ਹੀ ਨਹੀ, ਬੱਸ ਰਿਹੰਦੇ ਨੇ ਬਹਾਨੇ ਲਭਦੇ ! ਦਿਲ ਆਸਾਂ ਨੂੰ ਨਾ ਭੰਨਦਾ ਏ, ਓਹ ਤਾਂ ਇਹਨੂੰ ਰੋਜ਼ ਤੋੜਦੇ, ਚੰਦਰਾ, ਇਹੋਂ ਹੀ ਨਾ ਮੰਨਦਾ ਏ ! ਖਾਣਾ ਪੀਣਾ ਤੱਕ ਭੁੱਲ ਗਏ ਹਾਂ, ਸੱਜਣਾ ਦੇ ਪਿਆਰ ਵਾਸਤੇ, ਅਸੀਂ ਕਖ੍ਹਾਂ ਵਾਂਗੂੰ ਰੁੱਲ ਗਏ ਹਾਂ !
|
|
07 Aug 2012
|
|
|
|
|
ਕਮਾਲ ! ਬਹੁਤ ਵਧੀਆ ਲਿਖਿਆ ਹੈ ,,, ਜਿਓੰਦੇ ਵੱਸਦੇ ਰਹੋ,,,
|
|
08 Aug 2012
|
|
|
|
|
ਬਹੁਤ ਵਧੀਆ ਲਿਖਿਆ ਹੈ ਰੁਬੀ ਜੀ ਬਟ ਜੇ ਹਰ ਟੱਪੇ ਦੇ ਵਿਚ ਇੱਕ ਲਾਇਨ ਦਾ ਗੇਪ ਪਾ ਦਯੋ ਤਾ ਰਚਨਾ ਹੋਰ ਵੀ ਵਧੇਰੇ ਫ਼ਬੇਗੀ...ਸਾਂਝਾ ਕਰਨ ਲਈ ਸ਼ੁਕਰੀਆ...!!!
|
|
08 Aug 2012
|
|
|
|
|
Thanx Navdeep... I did put the gap in between but i didnt show up here...i think i can never understand the way this thing works. Well maybe one day i could do learn how to use it.
|
|
08 Aug 2012
|
|
|
|
good one g.. eh tuci aap likhia a g
|
|
01 Sep 2012
|
|
|
|
|
|
|
|
|
 |
 |
 |
|
|
|