|
 |
 |
 |
|
|
Home > Communities > Punjabi Poetry > Forum > messages |
|
|
|
|
|
|
ਤਰੱਕੀ…..... |
ਯੁੱਗ ਆਇਆ ਮਸ਼ੀਨਾ ਦਾ ਹਥੀਂ ਕਣਕ ਨਾ ਕੋਈ ਵੱਢੇ, ਆ ਗਏ ਟ੍ਰੈਕ੍ਟਰ ਬਈ ਭੁਲੇ ਬਲਦਾਂ ਵਾਲੇ ਗੱਡੇ, ਜਿਥੇ ਬਾਂਟੇ ਖੇਡ ਦੇ ਸੀ ਓਹ ਗਲੀ ਵੀ ਹੋ ਗਈ ਪੱਕੀ, ਸਰਕਾਰਾਂ ਕਿੰਹਦੀਆਂ ਨੇ ਅਸੀਂ ਹੁਣ ਕਰ ਲਈ ਬੜੀ ਤਰੱਕੀ….
ਹੁਣ ਸਿਰ ਉੱਤੇ ਧਰ ਸ਼ਾਬਾ ਰੋਟੀ ਖੇਤ ਨਾ ਕੋਈ ਲਿਜਾਵੇ, ਕਹ ਦੇਵੀਂ ਬਾਪੂ ਨੂੰ ਰੋਟੀ ਘਰ ਆਣ ਕੇ ਖਾਵੇ, ਆਟਾ ਮੁੱਲ ਲੈ ਲੇਂਦੇ ਨਾ ਕੋਈ ਘਰ ਦੀ ਬੀਜਦਾ ਮੱਕੀ, ਸਰਕਾਰਾਂ ਕਿੰਹਦੀਆਂ ਨੇ ਅਸੀਂ ਹੁਣ ਕਰ ………..
ਹੁਣ ਧੀ ਕੋਈ ਜੰਮਦਾ ਨਾ ਸਾਰੇ ਪੁੱਤ ਜਮਨ ਨੂੰ ਕਾਹਲੇ, ਦੇਣ ਧੱਕੇ ਮਾਪੇਆਂ ਨੂੰ ਲੋਕੀਂ ਮਤਲਬੀ ਹੋ ਗਏ ਬਾਹਲੇ, ਪੀ ਕੇ ਸ੍ਮੇਕਾਂ ਬਈ ਔਜ ਕਲ ਅੱਤ ਮੁਢੀਰ ਨੇ ਚੱਕੀ, ਸਰਕਾਰਾਂ ਕਿੰਹਦੀਆਂ ਨੇ ਅਸੀਂ ਹੁਣ………
ਭੁੱਲ ਸਤ ਸ੍ਰੀ ਅਕਾਲ ਗਏ ਸਾਰੇ hi -hello ਨੇ ਕਹਿੰਦੇ, ਗੁਰੂ ਘਰ ਕੋਈ ਜਾਵੇ ਨਾ ਡਿਸਕੋ ਬਾਰ ਵਿਚ ਜਾ ਬੇੰਹਿਦੇ, ਕੁੜੀ ਇਕੱਲੀ ਲੰਘ ਜਾਵੇ ਦੇਖਦੇ ਨਾਲ ਨਜ਼ਰ ਓਹ ਸ਼ੱਕੀ, ਸਰਕਾਰਾਂ ਕਿੰਹਦੀਆਂ ਨੇ ਅਸੀਂ ਹੁਣ…..
ਰੱਬ ਸੁਖ ਹੀ ਰਖੇ ਬਈ ਹੈ ਕਲਯੁਗ ਦਾ ਆਇਆ ਜਮਾਨਾ, ਛਡ “ਰਾਏ ” ਅਕਲਾਂ ਨੂੰ ਬਣ ਜਾ ਤੂੰ ਵੀ ਥੋੜਾ ਸਿਆਣਾ, ਕਰੀਂ ਮੇਹਰ ਮਾਲਕਾ ਤੂੰ ਇਹ ਆਸ ਤੇਰੇ ਤੇ ਰਖੀ, ਸਰਕਾਰਾਂ ਕਿੰਹਦੀਆਂ ਨੇ ਅਸੀਂ ਹੁਣ ਕਰ ਲਈ ਬੜੀ ਤਰੱਕੀ…………….
(Written by: Saab Rai)
|
|
28 Nov 2011
|
|
|
|
good one....
sohni kohish kiti hai and beauty is ki sare pahluan te vichar pesh kite ne...
good work !!!
|
|
28 Nov 2011
|
|
|
|
|
good1 sunil veer....keep it up....
|
|
28 Nov 2011
|
|
|
|
|
|
Kuljit Didi...
Rupinder Veer...
Surjit Veer....
aap sab da .... bahut bahut sukria g....
|
|
29 Nov 2011
|
|
|
|
|
bahut vdia likhia hai .....well done!
|
|
29 Nov 2011
|
|
|
|
|
bahut hi sohni creation hai.....nice writing.....!!
thankx for sharing here..
|
|
29 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|