|
 |
 |
 |
|
|
Home > Communities > Punjabi Poetry > Forum > messages |
|
|
|
|
|
ਤਾਰਿਆਂ ਵਰਗਾ |
ਕਦ ਕਿਹਾ ਕਿ ਸਾਰਿਆਂ ਵਰਗਾ ਸੀ ਉਹ, ਫੁੱਲ, ਬੂਟੇ ਤਾਰਿਆਂ ਵਰਗਾ ਸੀ ਉਹ।
ਕਿਸ ਦੀਆਂ ਵੰਗਾਂ ’ਚ ਸੀ ਉਹ ਛਣਕਦਾ, ਸ਼ਖ਼ਸ ਤਾਂ ਵਣਜਾਰਿਆਂ ਵਰਗਾ ਸੀ ਉਹ।
ਬੱਦਲਾਂ ਦੀ ਹਿੱਕ ’ਤੇ ਲਿਖਦਾ ਸੀ ਨਾਂ, ਕੁਆਰੇ ਲਾਰਿਆਂ ਵਰਗਾ ਸੀ ਉਹ।
ਆਖਦਾ ਸੀ ਜਿੱਤਣਾਂ ਮੈਂ ਓਸ ਨੂੰ, ਵੇਖਣੇ ਨੂੰ ਹਾਰਿਆਂ ਵਰਗਾ ਸੀ ਉਹ।
ਜ਼ਿੰਦਗੀ ਦੇ ਦਰ ’ਤੇ ਆ ਕੇ ਮੁੜ ਗਿਆ, ਹਰ ਦਰੋਂ ਦੁਤਕਾਰਿਆਂ ਵਰਗਾ ਸੀ ਉਹ।
ਜਗਜੀਵਨ ਮੀਤ
|
|
20 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|