ਰੰਗ ਭਰਕੇ ਤਸਵੀਰ ਵਿੱਚ ਸੁਰਤਾਂ ਲ਼ਾਂ ਲ਼ਈਆਂ।ਪਤਾ ਨਹੀਂ ਮੈਂ ਕਿੰਝ ਤੇਰੀਆਂ ਯਾਦਾਂ ਆ ਗਈਆਂ।ਮੁਹਬਤ ਤੇਰੀ ਕਿਸ ਤਰਾਂ ਦਿਲੋਂ ਲਾਪਤਾ ਹੋ ਗਈ,ਸਾਗਰ ਤੇਰਾ ਬਿਰਦ ਅੰਦਰ ਲਹਿਰਾਂ ਛਾ ਗਈਆਂ।ਆਣ ਦਸਤਕ ਕੀਤੀ ਅੱਜ ਫਿਰ ਪੁਰਾਣੇ ਦੋਸਤਾਂ,ਤੜਪ ਮਨ ਦੀ ਰੀਝਾਂ ਹਰਫ਼ਾਂ ਵਿੱਚ ਆ ਗਈਆਂ।ਇੱਕ ਗੁਲਾਬੀ ਫੁੱਲ ਅੱਜੇ ਵੀ ਪਿਆ ਕਿਤਾਬ ਵਿੱਚ,ਆਇਆ ਹਵਾ ਦਾ ਝੌਂਕਾ ਪੱਤੀ ਪੱਤੀ ਹੋ ਗਈਆਂ।ਉਮਰਾਂ ਦਾ ਇਹ ਫਾਸਲਾ ਹੁਣ ਪੈਰੀਂ ਚੱੜ ਗਿਆ,ਗ਼ਰੂਰ ਮਿੱਟੀ ਹੋ ਗਿਆ ਜਾਂ ਇਬਾਦਤ ਆ ਗਈਆਂ।
ਵਾਹ ਜੀ ਵਾਹ ... ਕਿਆ ਬਾਤ ਹੈ ਜੀ ... ਬਹੁਤ ਹੀ ਖ਼ੂਬ ਜੀ ..
ਬਹੁਤ ਬਹੁਤ ਧੰਨਵਾਦ ਆਪਦਾ ਅਤੇ ਬਾਕੀ ਸਾਰੇ ਪਾਠਕਾਂ ਦਾ