ਲੋਕ ਕਹਿੰਦੇ ਨੇ ਸਮਾਂ ਬਦਲਦਾ ਹੈ ਹਾਲਤ ਬਦਲਦੇ ਨੇ
ਮੈਂ ਕਹਿਣੀ ਆਂ ਨਹੀਂ ਕੁਰਸੀ ਦੇ ਹੱਕਦਾਰ ਬਦਲਦੇ ਨੇ,
ਆਮ ਇਨਸਾਨ ਤਾਂ ਅੱਜ ਵੀ,ਰੁਖ ਦੀ ਜੂਨੇ ਆਉਦਾਂ ਏ,
ਰੁਖ ਦੀ ਜੂਨ ਹੰਡਾਉਂਦਾ,ਰੁਖ ਦੀ ਜੂਨੇ ਮਰਦਾ ਏ ,
ਢਿਡ ਦੀ ਅੱਗ ਬੁਝਆਉਣ ਲਈ ਦਿਨ-ਰਾਤ ਮਿਹਨਤ ਕਰਦਾ ਏ,
ਪਰ ਉਸਦੀ ਮਿਹਨਤ ਦਾ ਉਸਨੂੰ ਕੋਈ ਮੁੱਲ ਨਾ ਮਿਲਦਾ ਏ,
ਸਾਰੀਆਂ ਸਧਰਾਂ ਨੂੰ ਕਰਜੇ ਦੇ ਭਰ ਨੇ ਦੱਬ ਲਿਆ ਏ ,
ਬੇਵਸੀ ਵਿੱਚ ਰੋਜ ਸਮਝੋਤੇ ਸਊ-ਸਊ ਕਰਦਾ ਏ,
ਬੱਚਿਆਂ ਨੂੰ ਚੋਗਾ ਦੇਣ ਲਈ ਉਹ ਨਿੱਤ-ਨਿੱਤ ਮਰਦਾ ਏ,
ਚੂੜੇ ਵਾਲੀ ਦੇ ਚੂੜੇ ਦਾ ਵੀ ਸੁਰ-ਸਾਜ ਨਾ ਸਜਦਾ ਏ,
ਉਸਦੀ ਮਹਿੰਦੀ ਦਾ ਰੰਗ ਵੀ ਅੱਜ ਫਿੱਕਾ-ਫਿੱਕਾ ਲੱਗਦਾ ਏ,
ਉਸਦੇ ਹਾਸਿਆਂ ਨੂੰ ਖਬਰੇ ਕਿਸਨੇ ਡੱਸ ਲਿਆ ਏ,
ਸੰਵਿਧਾਨ ਵਿੱਚ ਭਾਵੈਂ ਨਿੱਤ ਨਵੀਆਂ ਸੋਧਾਂ ਹੋਈਆਂ ਨੇ,
ਪਰ ਇਸਦੇ ਜੀਵਨ ਨੂੰ ਮਿਲੀਆਂ ਕਦੇ ਨਾਂ ਢੋਈਆਂ ਨੇ,
ਬੁਢੇ ਬਾਪੂ ਨੂੰ ਗੋਡਿਆਂ ਦੇ ਦਰਦ ਲਈ ਕੋਈ ਦਵਾ ਨਾ ਲਭਦੀ ਏ,
ਇਹ ਦੁਨੀਆਂ ਉਸਨੂੰ ਸਊ ਸਦੀਆਂ ਹੋਰ ਵੀ ਪਿਛੇ ਜਾਂਦੀ ਲਗਦੀ ਏ,
ਅੱਕ ਦੇ ਪੱਤੇ ਬੰਨ ਕੇ ਦਿਲ ਨੂੰ ਢਾਰਸ ਬੰਨਆਓਂਦਾ ਏ.......,
ਦਰਦ ਸਹਿ-ਸਹਿ ਕੇ ਵੀ ਸਦਾ ਮੁਸਕਰਉਂਦਾ ਏ..........,
ਅੰਕੜੇ ਕਹਿੰਦੇ ਨੇ ਦੇਸ਼ ਤਰੱਕੀਆਂ ਕਰ ਗਿਆ ਏ ,
ਅੱਜ ਇਹ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ 'ਚ ਖੜ ਗਿਆ ਏ,
ਪਰ ਆਮ ਇਨਸਾਨ ਤਾਂ ਅੱਜ ਵੀ ਉਥੇ ਦਾ ਉਥੇ ਹੀ ਰਹਿ ਗਿਆ ਏ,
ਸੰਵਿਧਾਨ ਦੀਆਂ ਸੋਧਾਂ ਦਾ ਇਸ ਲਏਈ ਕੋਈ ਅਰਥ ਨਾ ਰਹਿ ਗਿਆ ਏ,
ਮਜਬੂਰੀ ਤੇ ਤੰਗੀ ਇਹਨਾਂ ਦੇ ਹਿੱਸੇ ਆਈ ਏ ..........,
ਹਾਵੇ ਤੇ ਹਉਕਿਆਂ ਦੀ ਇਹਨਾਂ ਨੇ ਜ਼ਿੰਦਗੀ ਪਾਈ ਏ...... ,
ਜਦੋਂ ਸਮਾ ਬਦਲਦਾ ਏ , ਤਾਰੀਖ ਬਦਲਦੀ ਏ ,
ਵਰਤਮਾਨ 'ਚੋਂ ਭਵਿਖ ਦੀ ਤਸਵੀਰ ਝਲਕਦੀ ਏ ,
ਕਾਸ਼ ਤਾਰੀਖ ਇਹ ਸਾਰੇ ਭੇਦ-ਭਾਵ ਮਿਟਾ ਜਾਵੇ ,
ਅਮੀਰੀ ਗਰੀਬੀ ਦੀ ਖਿਚੀ ਕਦੇ ਲਕੀਰ ਹੀ ਢਾਹ ਜਾਵੇ,
ਉਸ ਦਿਨ 'ਸਿੰਮੀ' ਨੂੰ ਧਰਤੀ ਤੇ ਸਵਰਗ ਦਿਖਾ ਜਾਵੇ ,
ਸਿੰਮੀ ਬਰਾੜ