ਤਸਵੀਰ
ਕੀ ਕਰਦੇ ਮੇਰਿਆਂ ਤਸਵੀਰਾਂ ਦਾ
ਜਦ ਮੈਂ ਉਸਨੂੰ ਪੁੱਛਿਆ..?
ਤੇ ਹੱਸ ਕਿ ਕਹਿਣ ਲੱਗਾ
ਕਿ ਰਾਤ ਦੀ ਤਨਹਾਈ 'ਚ
ਇੱਕ ਟੱਕ ਨਿਹਾਰਾ ਕਰਦਾ ਆਂ
ਖੋ ਜਾਂਦਾ ਹਾਂ ਇਸ ਕਦਰ ਅਕਸਰ
ਕਿ ਭੁੱਲ ਜਾਂਦਾ ਹਾਂ ਅਸੀਂ ਮੀਲਾਂ ਕੋਹਾਂ ਦੂਰ ਆਂ
ਐਨੀ ਨੇੜੇ ਲਗਦੀ ਹੈਂ ਤੁੰ ਉਸ ਵੇਲੇ
ਕਿ ਤੈਨੂੰ ਛੂਹ ਲੈਂਦਾ ਆਂ
ਸੀਨੇ ਨਾਲ ਲਾ ਲੈਂਦਾ ਆਂ
ਤੇਰੇ ਬੁੱਲ ਚੁੰਮ ਲੈਂਦਾ ਆਂ
ਤੇ ਤੂੰ ਮੈਨੂੰ ਰੋਕਦੀ ਵੀ ਨਹੀਂ
ਕਿਸੇ ਗੱਲੋਂ ਟੋਕਦੀ ਵੀ ਨਹੀਂ
ਤੈਨੁੰ ਕਿਸੇ ਗੱਲ ਦੀ ਕਾਹਲੀ ਵੀ ਨਹੀ ਹੁੰਦੀ
ਨਾ ਘਰ ਜਾਣ ਦੀ
ਨਾ ਕਿਸੇ ਦੇ ਆਉਣ ਦੀ
ਨਾ ਕਿਸੇ ਦੇ ਦੇਖ ਲੈਣ ਦੀ
ਨਾ ਕਿਸੇ ਦੇ ਸੁਣ ਲੈਣ ਦੀ
ਤੂੰ ਬਸ ਮੇਰੇ ਮੋਢੇ 'ਤੇ ਸਿਰ ਟਿਕਾ ਕੇ
ਚੁੱਪ-ਚਾਪ ਮੈਨੂੰ ਤੱਕਿਆ ਕਰਦੀ ਏ
ਤੈਨੂੰ ਆਪਣੇ ਪਹਿਲੂ 'ਚ ਬਿਠਾ
ਘੰਟਿਆਂ ਬੱਧੀ ਤੇਰੇ ਨਾਲ ਗੱਲਾ ਕਰਦਾ ਹਾਂ
ਓਹ ਸਬ ਕਹਿ ਦੇਂਦਾ ਹਾਂ
ਜੋ ਕਦੇ ਤੈਨੂੰ ਸਾਹਮਣੇਂ ਨਹੀਂ ਕਹਿ ਪਾਉਂਦਾ
ਜੋ ਮੇਰੀਆਂ ਮਜ਼ਬੂਰੀਆਂ, ਮੇਰੇ ਬੰਨਣ, ਮੈਨੁੰ
ਤੈਨੂੰ ਕਹਿਣ ਤੋਂ ਰੋਕ ਦਿੰਦੇ ਨੇਂ...
ਤੇ ਏਸੇ ਤਰਾਂ ਤੈਨੂੰ ਸੀਨੇ ਨਾਲ
ਲਾਏ ਲਾਏ ਮੈਂ ਸੌਂ ਜਾਂਦਾਂ ਹਾਂ
ਫੇਰ ਸਵੇਰੇ ਜਦੋਂ ਕੋਈ ਹਵਾ ਦਾ ਬੁੱਲਾ
ਤੇਰੀ ਤਸਵੀਰ ਨੂੰ ਮੇਰੀ ਸੀਨੇ
ਤੇ ਵਿਛੋੜ ਦਿੰਦਾ ਏ
ਮੈਂ ਸਹਿਕ ਕੇ ਉੱਠ ਜਾਨਾ ਆਂ
ਤੇ ਪਾਉਨਾ
ਤੂੰ ਮੇਰੇ ਨੇੜੇ ਨਹੀਂ ਹੈ
ਫੇਰ ਉਹੀ ਦੂਰੀਆਂ ਉਹੀ ਮਜ਼ਬੂਰੀਆਂ
ਚੇਤੇ ਆ ਜਾਂਦੀਆਂ ਨੇ
ਤੇ ਮੈਂ
ਮਾਯੂਸ ਜਿਹਾ ਆਪਣੇਂ ਕੰਮ ਤੇ
ਜਾਣ ਲਈ ਤਿਆਰ ਹੋਣ ਲੱਗਦਾ ਆਂ
ਫੇਰ ਜਦੋਂ ਜਾਣ ਲੱਗੇ
ਤੇਰੀ ਤਸਵੀਰ ਵੱਲ ਤੱਕਦਾਂ ਆਂ
ਤੇ ਇੰਞ ਲੱਗਦਾ ਤੂੰ ਕਹਿ ਰਹੀ ਹੋਵੇ
ਕਿ ਰਾਤ ਨੂੰ ਫੇਰ ਇੱਕ ਰੂਮਾਨੀ ਜਿਹੀ ਮੁਲਾਕਾਤ ਹੋਵੇਗੀ
ਮੇਰੀ !!
ਤੇਰੀ ਤਸਵੀਰਾਂ ਦੇ ਨਾਲ
ਤੇਰੀ ਤਸਵੀਰਾਂ ਦੇ ਨਾਲ................mk