Punjabi Poetry
 View Forum
 Create New Topic
  Home > Communities > Punjabi Poetry > Forum > messages
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਤਸਵੀਰਾ ਚੋ ਰੰਗ ਲੱਭਣ ਦੀ ਤੇਰੀ ਆਦਤ

ਤਸਵੀਰਾਂ ਚੋਂ ਰੰਗ ਲੱਭਣ ਦੀ ਤੇਰੀ ਆਦਤ,
ਅੱਜ ਨਹੀਂ ਤਾਂ ਭਲਕ ਮੱਠੀ ਪੈ ਈ ਜਾਣੀ ਏ !
ਪਰ ਭੋਲਿਆ.......
ਏਸ ਦਿਲ ਦਾ ਕੀ ਕਰਾਂ 
ਜਿਹਨੂੰ ਆਪਣੇ ਚਾਵਾਂ ਦੇ ਪੁੜਾਂ 'ਚ 
ਤੂੰ ਪੀੜ ਚੱਲਿਆ ਏਂ ?......
ਤੂੰ ਤਾਂ ਵੇਖਦਾ ਈ ਨਹੀਂ ਏਂ, 
ਇਹ ਰੋਂਦਾ ਜਾਂ
ਹੱਸਦਾ ਵੀ ਏ | 
ਤੂੰ ਤਾਂ ਇੰਜ ਕਰਦਾ ਏਂ ਜਿਵੇ ਜਾਣਦਾ ਈ ਨਹੀਂ, 
ਏਦਾਂ ਦਿਲ ਦੇ ਪੀੜੇ ਜਾਣ ਦਾ ਕਿੰਨਾ ਦੁੱਖ ਹੁੰਦਾ ਏ, 
ਤੇ ਕਦੇ ਕਦੇ ਇੱਦਾਂ ਦਿਲ ਮਰ ਵੀ ਜਾਂਦਾ ਏ,
ਪਰ ਬਹੁਤੀ ਵਾਰ 
ਦੱਬਿਆ ਜਾਂ ਘੁੱ‍ਟਿਆ ਜਾਂਦਾ ਏ, 
ਜੋ ਕਿ ਮਰਨੇ ਤੋਂ ਵੀ ਮਾੜਾ ਏ ....ਮਲਕੀਤ

19 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਪਰ ਬਹੁਤੀ ਵਾਰ
ਦੱਬਿਆ ਜਾਂ ਘੁੱਟਿਆ ਜਾਂਦਾ ਏ
ਜੋ ਕੇ ਮਰਨੇ ਤੋਂ ਵੀ ਮਾੜਾ ਏ .."

ਬਿਲਕੁਲ ਸਹੀ ਫਰਮਾੲਿਆ ਵੀਰ ਜੀ, ਬਹੁਤ ਸੋਹਣੀ ਰਚਨਾ ਜੀ

ਸ਼ੇਅਰ ਕਰਨ ਲਈ ਸ਼ੁਕਰੀਆ ।
19 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Sohni rachna.sukham bhaav.shalla inj hi likhde raho

20 Apr 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਮਲਕੀਤ ਜੀ ਬਹੁਤ ਸੋਹਣਾ ਲਿਖਿਆ |ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |ਰੱਬ ਰਾਖਾ... 
ਮਲਕੀਤ ਜੀ ਬਹੁਤ ਸੋਹਣਾ ਲਿਖਿਆ |ਸ਼ੁਕਰੀਆ ਸ਼ੇਅਰ ਕਰਨ ਲਈ |
ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |
ਰੱਬ ਰਾਖਾ... 

ਮਲਕੀਤ ਜੀ ਬਹੁਤ ਸੋਹਣਾ ਲਿਖਿਆ | ਸ਼ੁਕਰੀਆ ਸ਼ੇਅਰ ਕਰਨ ਲਈ |


ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |


ਰੱਬ ਰਾਖਾ... 

 

21 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ਹੋਸਲਾ ਅਫਜਾਈ ਲਈ ਆਪ ਸਭ ਦਾ ਸ਼ੁਕ੍ਰਿਯਾ ......

24 Apr 2015

Reply