ਜਵਾਬ ਨਹੀਂ ਲਹਿਰ ਦਾ ਸਾਗਰ ਦੇ ਕੋਲ।
ਹਵਾ ਨਾਲ ਸ਼ਬਦ ਦੇ ਕਈ ਪੈਦਾ ਕਰੇ ਬੋਲ।
ਜਾਹਿਰ ਨਹੀਂ ਬਦਲਾਂ ਦੇ ਪਾਣੀਆਂ ਦਾ ਰਾਜ,
ਹਵਾ ਲਏ ਸੰਭਾਲ ਪਾਣੀ ਵਰਸੇ ਤੋਲ ਤੋਲ।
ਕਿਨਾਰਿਆਂ ਤੋਂ ਲੰਘੇ ਹਵਾ ਪਾਣੀ ਨਾਲ ਖਹਿਕੇ,
ਪਰਬੱਤ ਨਾਲ ਟੱਕਰਾ ਦੇਵੇ ਭੇਤ ਸਾਰੇ ਖੋਲ।
ਧਿਆਨ ਨਾਲ ਸੁਣੀ ਜਾਵੇ ਜਦ ਆਹੱਟ ਅੰਦਰੋਂ,
ਲਗੇ ਜਿਵੇਂ ਸਾਂਈਂ ਕੁਆੜ ਖੁਦ ਦੇਵੇ ਖੋਹਲ।
ਅੱਖੀਆਂ ਦੇ ਵਿਚਕਾਰ ਹੋਵੇ ਸੁਰ-ਸੁਰ ਜਿਵੇਂ,
ਪਤਾਂਲਾਂ ਨਾਲ ਸਾਂਝ,ਕਦੇ ਪੈਣ ਕਲੇਜੇ ਹੌਲ।
ਸਾਹਾਂ ਵਿੱਚ ਤਾਜ਼ਗੀ ਖਿਆਲਾਂ ਵਿੱਚ ਸੱਚ,
ਉਡਾਰੀ ਵਿੱਚ ਅੰਬਰਾਂ ਪਰ ਲਵੇ ਖੋਹਲ।
ਜਵਾਬ ਨਹੀਂ ਹੈ ਲਹਿਰ ਦਾ, ਸਾਗਰ ਦੇ ਕੋਲ।
ਹਵਾ ਨਾਲ ਸ਼ਬਦ ਦੇ ਸਦਾ ਬਦਲਦੇ ਨੇ ਬੋਲ।
ਜਾਹਿਰ ਨਹੀਂ ਬੱਦਲਾਂ ਦੇ ਪਾਣੀਆਂ ਦਾ ਰਾਜ,
ਹਵਾ ਲਏ ਸੰਭਾਲ ਪਾਣੀ ਜਾਂ ਵਰਸੇ ਅਣਮੋਲ।
ਕਿਨਾਰਿਆਂ ਤੋਂ ਲੰਘ ਹਵਾ ਪਾਣੀ ਨਾਲ ਖਹਿਕੇ,
ਪਰਬੱਤਾਂ ਨਾਲ ਟਕਰਾ ਦੇਵੇ ਭੇਤ ਸਾਰੇ ਖੋਲ।
ਧਿਆਨ ਨਾਲ ਸੁਣੀ ਜਾਵੇ ਆਹੱਟ ਜਦ ਅੰਦਰੋਂ,
ਲਗੇ ਜਿਵੇਂ ਸਾਂਈਂ ਖੁਦ, ਕੁਆੜ ਦੇਵੇ ਖੋਹਲ।
ਅੱਖੀਆਂ ਦੇ ਵਿਚਕਾਰ ਜਦ ਹੋਵੇ ਸੁਰ-ਸੁਰ,
ਪਤਾਂਲਾਂ ਨਾਲ ਸਾਂਝ,ਬੰਦੇ ਪੈਣ ਕਲੇਜੇ ਹੌਲ।
ਜੇ ਸਾਹਾਂ ਵਿੱਚ ਤਾਜ਼ਗੀ ਖਿਆਲਾਂ ਵਿੱਚ ਸੱਚ,
ਉੱਡਾਰੀ ਵਿੱਚ ਅੰਬਰਾਂ ਪੰਛੀ ਪਰ ਲਵੇ ਖੋਹਲ।
ਗੁਰਮੀਤ ਸਿੰਘ