Punjabi Poetry
 View Forum
 Create New Topic
  Home > Communities > Punjabi Poetry > Forum > messages
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਤੇ ਬਾਪੂ ਰੋ ਪਿਆ

ਤੇ ਬਾਪੂ ਰੋ ਪਿਆ

ਸਾਰੀ ਉਮਰ ਟੌਹਰ ਨਾਲ ਰਿਹਾ
 ਨੌਕਰੀ ਕਰਦਾ ਤੇ ਪੈਸੇ ਕਮਾਉਂਦਾ
ਸਾਨੂੰ ਸੰਜਮ ਦੀਆਂ ਮੱਤਾਂ ਦਿੰਦਾ
ਸਾਡਾ ਸਖਤ ਦਿਲ ਬਾਪੂ
ਜੋ ਨਹੀਂ ਸੀ ਰੋਇਆ
ਆਪਣੀ ਮਾਂ ਮਰੀ ਤੇ ਵੀ
ਤੇ ਆਪਣੀ ਭੈਣ ਦੀ ਮੌਤ ਵੀ
ਆਪਣੇ ਪਥਰ ਚਿਹਰੇ ਤੇ
ਉਸ ਆਉਣ ਨਹੀਂ ਦਿੱਤੀ
ਸਾਰੀ ਉਮਰ ਸਾਨੂੰ ਡਰਾਉਂਦਾ
ਤੇ ਦਬਕੇ ਮਾਰਦਾ
ਤੇ ਅਸੀਂ ਕੋਨਿਆਂ ਚ' ਲੁਕੇ
ਉਸ ਦੇ ਸੌਂ ਜਾਣ ਨੂੰ ਉਡੀਕਦੇ
ਇੱਕ ਗਲਤੀ ਨੂੰ ਸਾਰੀ ਉਮਰ ਸੁਣਾਉਂਦਾ
ਤੇ ਗੁੱਸੇ ਚ' ਜਦ ਆਉਂਦਾ
ਤਾਂ ਘਰ ਦੀਆਂ ਕੰਧਾਂ ਹਿਲਾਉਂਦਾ
ਰੋਟੀ,ਕੱਪੜੇ ਤੇ ਪੜ੍ਹਾਈ ਦੀਆਂ
ਅਣਦਿਸਦੀਆਂ ਬੰਦਿਸ਼ਾਂ ਲਗਾਉਂਦਾ
ਹਥ ਘੁੱਟ ਕੇ ਪੈਸੇ ਦਿੰਦਾ ਬਾਪੂ
ਅੱਜ ਵਾਕਈ ਰੋ ਪਿਆ
ਸਾਰੀ ਉਮਰ ਜਿਸ ਨੂੰ ਕਦੇ ਨਾ ਵੇਖਿਆ
ਮੈਂ ਹੰਝੂ ਵਹਾਉਂਦਿਆਂ
ਅੱਜ ਓਹ ਜ਼ਾਰ-ਜ਼ਾਰ ਰੋ ਪਿਆ
ਤੇ ਭਲਾ ਗੱਲ ਵੀ ਕੀ ਸੀ
ਟੀ.ਵੀ. ਤੇ ਚੱਲਦੀ ਇੱਕ ਫਿਲਮ ਪੰਜਾਬੀ
ਤੇ ਉਸ ਚ' ਫਾਹਾ ਲੈ ਮਰਦਾ ਇੱਕ ਕਿਸਾਨ
ਖੂਹੀ ਚ' ਡਿੱਗ ਮਰਦਾ ਇੱਕ ਸੀਰੀ
ਜ਼ਹਿਰ ਪੀ ਮਰਦੀ ਘਰ ਦੀ ਵਹੁਟੀ ਤੇ
ਬੁਢ੍ਹੇ ਲਾੜੇ ਨੂੰ ਵਿਕਦੀ ਘਰ ਦੀ ਧੀ
ਆਹ ਵੀ ਭਲਾ ਕੋਈ ਗੱਲ ਹੋਈ
ਕਿ ਅੱਜ ਬਾਪੂ ਰੋ ਪਿਆ

ਕੁਕਨੂਸ

15 Jun 2012

SUMIT RAJ
SUMIT
Posts: 4
Gender: Male
Joined: 13/Jun/2012
Location: BATHINDA
View All Topics by SUMIT
View All Posts by SUMIT
 

BAPPU TA RO PYA .PAR SANU NA RUAYO..

15 Jun 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhavuk....

15 Jun 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਭਾਵਨਾਤਮਿਕ ਤੇ ਸਮਾਜਿਕ ਤਾਣੇ - ਬਾਣੇ 'ਚ ਉਲਝਿਆ ਬਾਪੂ ਪੱਥਰ ਦਾ ਨਹੀਂ ਸਗੋਂ ਓਹ ਵੀ ਹੱਡ-ਮਾਸ ਦਾ ਬਣਿਆ ਤੇ ਦਿਲ ਤੇ ਦਿਮਾਗ ਸਾਡੇ ਵਰਗਾ ਹੀ ਹੈ ਪਰ he can take in himself more than us .......ਧੰਨ ਏ ਬਾਪੂ ਤੂੰ ਧੰਨ ਏ .......

15 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Dil tumbaven Zazbaatan naal bharpoor ae tuhadi rachna....bahut khoob...share karan layi Thnx

15 Jun 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Bahut sohna likhya! :)

16 Jun 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
very touching one KG

ajj de din aa ke ethe padke vadiya lageya ke bappu di samvedansheelta nu samajh ke likhi geyi eh poem........hamesha ik dominating figure bane rehna vee kinna aukha te kinna tiring ho sakda koi bapuya toh sikhe ..........

 

jad first time fb te read kiti cee odon sirf duawaan hee de saki cee.....aj kehndi aa this is one of outstanding creations of urs.........THANX A TON FOR SHARING!!!!!

17 Jun 2012

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

khoob

18 Jun 2012

Reply