ਹੁੰਦੈ ਬੜਾ ਹੀ ਔਖਾ ਉਨ੍ਹਾਂ ਨੂੰ ਦਿਲੋਂ ਭੁਲਾਉਣਾ ,
ਵਸਦੇ ਨੇ ਜੋ ਸਾਹਾਂ ਤੋਂ ਰੂਹਾਂ ਤੀਕਰ |
ਉੱਥੇ ਕਦਮ-ਕਦਮ ਤੇ ਮਿਲਦੇ ਨੇ ਦਰ ਔਖਿਆਈਆਂ ਦੇ ,
ਹੁੰਦੇ ਨੇ ਜੋ ਰਾਹ , ਖਾਹਿਸ਼ਾਂ ਤੋਂ ਮੰਜ਼ਿਲਾਂ ਤੀਕਰ |
ਗੁਆਚੀ ਰਹਿੰਦੀ ਹੈ ਸੋਚ ਤਾਂ,ਮਨ ਦੇ ਹਨੇਰਿਆਂ 'ਚ ਹੀ ,
ਭਾਵੇਂ ਫੈਲੀ ਹੋਵੇ ਰੋਸ਼ਨੀ , ਫਿਜ਼ਾਵਾਂ ਤੋਂ ਅਰਸ਼ਾਂ ਤੀਕਰ |
ਜਰਨੇ ਪੈਂਦੇ ਨੇ ਦੁੱਖ ਜ਼ਿੰਦਗੀ ਦੇ , ਸਦਾ ਇਕੱਲੇ ਹੀ ,
ਚਾਹੇ ਹੋਣ ਆਸਰੇ ਕਈ , ਯਾਰਾਂ ਤੋਂ ਰਿਸ਼ਤੇਦਾਰਾਂ ਤੀਕਰ |
( By:Pradeep gupta )
ਹੁੰਦੈ ਬੜਾ ਹੀ ਔਖਾ , ਉਨ੍ਹਾਂ ਨੂੰ ਦਿਲੋਂ ਭੁਲਾਉਣਾ ਵਸਦੇ ਨੇ ਜੋ ਸਾਹਾਂ ਤੋਂ ਰੂਹਾਂ ਤੀਕਰ | ਉੱਥੇ ਕਦਮ ਕਦਮ ਤੇ ਮਿਲਦੇ ਨੇ ਦਰ ਔਖਿਆਈਆਂ ਦੇ ਜੋ ਹੁੰਦੇ ਨੇ ਰਾਹ ਖਾਹਿਸ਼ਾਂ ਤੋਂ ਮੰਜ਼ਿਲਾਂ ਤੀਕਰ | ਗੁਆਚੀ ਰਿੰਹਦੀ ਹੈ ਸੋਚ ਤਾਂ , ਮਨ ਦੇ ਹਨੇਰਿਆਂ 'ਚ ਹੀ ਰਹਿੰਦੀ , ਭਾਵੇਂ ਫੈਲੀ ਹੋਵੇ ਰੋਸ਼ਨੀ ਫਿਜ਼ਾਵਾਂ ਤੋਂ ਅਰਸ਼ਾਂ ਤੀਕਰ | ਜਰਨੇ ਪੈਂਦੇ ਨੇ ਦੁੱਖ ਜ਼ਿੰਦਗੀ ਦੇ , ਸਦਾ ਇੱਕਲੇ ਹੀ ਭਾਵੇਂ ਹੋਣ ਆਸਰੇ ਕਈ ਯਾਰਾਂ ਤੋਂ ਰਿਸ਼ਤੇਦਾਰਾਂ ਤੀਕਰ ਇਕੱਲੇ