ਮੈਂ ਇੱਕ ਰਚਨਾ ਪਰ ਕੁਝ ਕਾਰਨਾਂ ਕਰਕੇ ਅੱਧੀ ਹੀ ਸਾਂਝੀ ਕਰ ਰਿਹਾ .......ਆਸ ਹੈ ਪਸੰਦ ਕਰੋਗੇ ...........
ਰਚਨਾ ਦਾ ਮਤਲਾ ਏ
ਤੇਰੇ ਨਾਲੋਂ ਤੇਰਾ ਸਾਨੂੰ ਗਮ ਹੀ ਪਿਆਰਾ ਏ ,
ਗਮ ਵਿਚ ਵੀ ਕੋਈ ਵਖਰਾ ਨਜ਼ਾਰਾ ਏ |
ਅਗਲਾ ਸ਼ੇਅਰ ਹੈ
ਦਿਨ ਰਾਤ ਮੇਰਾ ਤੇਰੇ ਗਮ ਵਿਚ ਬੀਤਦਾ ,
ਲੋਕਾਂ ਨੂੰ ਕੀ ਪਤਾ ਸਾਡੇ ਜਿੰਦਗੀ ਦੇ ਗੀਤ ਦਾ ,
ਗਮਾਂ ਦੇ ਸਮੁੰਦਰਾਂ ਦਾ ਕੋਈ ਨਾ ਕਿਨਾਰਾ ਏ,
ਤੇਰੇ ਨਾਲੋਂ ਤੇਰਾ ਸਾਨੂੰ ਗਮ ਹੀ ਪਿਆਰਾ ਏ |
ਇੱਕ ਸ਼ੇਅਰ ਹੋਰ
ਜੁਗ ਜੁਗ ਵਸਦੀ ਰਹਿ, ਗਮ ਲਾਉਣ ਵਾਲੀਏ,
ਕਿਥੇ ਸੁਖ ਪਾਏਂਗੀ ਤੂੰ, ਦਿਲਾਂ ਦੀਏ ਕਾਲੀਏ ,
ਮੈਂ ਨਹੀਂ ਕਹਿੰਦਾ ਮਾੜੀ, ਪਰ ਕਹਿੰਦਾ ਜੱਗ ਸਾਰਾ ਏ ,
ਗਮ ਤੇਰੇ ਵਿਚ ਵੀ ਕੋਈ ਵਖਰਾ ਨਜ਼ਾਰਾ ਏ ,
ਤੇਰੇ ਨਾਲੋ ਤੇਰਾ ਸਾਨੂੰ ਗਮ ਹੀ ਪਿਆਰਾ ਏ ||
ਜੱਸ ਬਰਾੜ (28102010)
ਬਹੁਤ ਸ਼ੁਕਰੀਆ ਜੀ
ਮੈਂ ਇੱਕ ਰਚਨਾ ਸਾਂਝੀ ਕਰ ਰਿਹਾ .......ਆਸ ਹੈ ਪਸੰਦ ਕਰੋਗੇ ...........
ਰਚਨਾ ਦਾ ਮਤਲਾ ਏ
ਤੇਰੇ ਨਾਲੋਂ ਤੇਰਾ ਸਾਨੂੰ ਗਮ ਹੀ ਪਿਆਰਾ ਏ ,
ਗਮ ਵਿਚ ਵੀ ਕੋਈ ਵਖਰਾ ਨਜ਼ਾਰਾ ਏ |
ਅਗਲਾ ਸ਼ੇਅਰ ਹੈ
ਦਿਨ ਰਾਤ ਮੇਰਾ ਤੇਰੇ ਗਮ ਵਿਚ ਬੀਤਦਾ ,
ਲੋਕਾਂ ਨੂੰ ਕੀ ਪਤਾ ਸਾਡੇ ਜਿੰਦਗੀ ਦੇ ਗੀਤ ਦਾ ,
ਗਮਾਂ ਦੇ ਸਮੁੰਦਰਾਂ ਦਾ ਕੋਈ ਨਾ ਕਿਨਾਰਾ ਏ,
ਤੇਰੇ ਨਾਲੋਂ ਤੇਰਾ ਸਾਨੂੰ ਗਮ ਹੀ ਪਿਆਰਾ ਏ |
ਇੱਕ ਸ਼ੇਅਰ ਹੋਰ
ਜੁਗ ਜੁਗ ਵਸਦੀ ਰਹਿ, ਗਮ ਲਾਉਣ ਵਾਲੀਏ,
ਕਿਥੇ ਸੁਖ ਪਾਏਂਗੀ ਤੂੰ, ਦਿਲਾਂ ਦੀਏ ਕਾਲੀਏ ,
ਮੈਂ ਨਹੀਂ ਕਹਿੰਦਾ ਮਾੜੀ, ਪਰ ਕਹਿੰਦਾ ਜੱਗ ਸਾਰਾ ਏ ,
ਗਮ ਤੇਰੇ ਵਿਚ ਵੀ ਕੋਈ ਵਖਰਾ ਨਜ਼ਾਰਾ ਏ |
ਸਾਡੇ ਨਾਲ ਹੀ ਜੰਮੇ ਸੀ ਸਾਡੇ ਨਾਲ ਗਮਾਂ ਨੇ ਮਰਨਾ,
ਤੈਥੋਂ ਮਿਲਿਆਂ ਗਮਾਂ ਦਾ ਅਸੀਂ ਗਮ ਨਹੀਂਉ ਕਰਨਾ,
ਡੋਲਣਾ ਨਹੀਂ ਵਚਨਾਂ ਤੋਂ ਭਾਵੇਂ ਗਮ ਤੇਰਾ ਭਾਰਾ ਏ ,
ਗਮ ਤੇਰੇ ਵਿਚ ਵੀ ਕੋਈ ਵਖਰਾ ਨਜ਼ਾਰਾ ਏ |
ਆਖਰੀ ਸ਼ੇਅਰ ਹੈ ਜੀ
ਰੱਬ ਕਰੇ ਤੈਨੂੰ ਵੀ ਕੋਈ ਜਾਵੇ ਲੱਗ ਗਮ ਨੀ ,
ਸੱਜਣਾ ਨੂੰ ਯਾਦ ਕਰ ਰੋਵੇਂ ਛਮ ਛਮ ਨੀ ,
"ਬਰਾੜ" ਨੂੰ ਤੇ ਬਸ ਤੇਰੇ ਗਮਾਂ ਦਾ ਸਹਾਰਾ ਏ ,
ਗਮ ਤੇਰੇ ਵਿਚ ਵੀ ਕੋਈ ਵਖਰਾ ਨਜ਼ਾਰਾ ਏ |
ਤੇਰੇ ਨਾਲੋ ਤੇਰਾ ਸਾਨੂੰ ਗਮ ਹੀ ਪਿਆਰਾ ਏ ,
ਗਮ ਤੇਰੇ ਵਿਚ ਵੀ ਕੋਈ ਵਖਰਾ ਨਜ਼ਾਰਾ ਏ |
ਜੱਸ ਬਰਾੜ (28102010)
ਬਹੁਤ ਸ਼ੁਕਰੀਆ ਜੀ