ਅੱਜ ਸਿਰ ਨੀਵਾਂ ਕਰਕੇ ਸੁਣਦੀ ਰਹਾਂਗੀ ਮੈਂ ,,,, ਤੂੰ ਮੇਰੇ ਦੋਸ਼ ਮੈਨੂੰ ਸਣਾਉਂਦਾ ਰਹੀਂ |
ਹੰਜੂਆਂ ਦੀ ਕਰਨ ਨਾ ਲਗ ਜਾਈਂ ਗਿਣਤੀ ,,, ਬਸ ਰੂਹ ਤੇ ਜ਼ਖਮ ਬਣਾਉਂਦਾ ਰਹੀਂ |
ਨਾ ਪੁੱਛੀਂ ਕਿ , ਕਿਓਂ ਨੀਂ ਬੋਲਦੀ ਮੈ ,,,,, ਆਵਾਜ਼ ਅਰਮਾਨਾ ਦੀ ਵੀ ਦਬਾਉਂਦਾ ਰਹੀਂ |
ਨਜ਼ਰਾਂ ਮਿਲਾਉਣ ਲਈ ਜੋ ਕਦੀ ਤੜਪਦੇ ਲਗਣ ,, ਤੇ ਨੈਣ ਨੀਰੋ ਨੀਰ ਕਰ ਤਸਵੀਰ ਆਪਣੀ ਧੁੰਦ੍ਲਾਉਂਦਾ ਰਹੀਂ |
ਕੁਝ ਬੁਰਾ ਨਹੀਂ ਸੋਚੂਗਾ ਗੁਸਤਾਖ ਜ਼ਹਿਨ ,,ਵੀਨਸ '' ਦਾ ,,, ਤੂ ਸਮਝ ਕੇ ਬੇਵਫ਼ਾ ਆਪਣੇ ਦਿਲ ਦੀ ਮੇਰੇ ਕੰਨੀਂ ਪਾਉਂਦਾ ਰਹੀਂ |
,,,,,,,,,,,,,,,,,,,,,,,,,,,,,,,,,,,,,,,ਜਸਪਾਲ ਕੌਰ(ਜੱਸੀ)
|