ਚੂਲੀ ਭਰ ਦਾ ਸਾਥ ਸੀ ਤੇਰਾ ਮੇਰਾ ਵੇ ਅੜਿਆ ,
ਫਿਰ ਬੀ ਦਿਲ ਮੇਰੇ ਨੂ ਵੇਹਣਾ ਦੇ ਵਿਚ ਰੋੜ ਗਿਆ ,
ਲਖਾਂ ਸੁਪਨੇ ਮੈਂ ਬੁੱਕਲ ਵਿਚ ਸੰਜੋਈ ਬੈਠੀ ਸੀ,
ਤੈਂ ਨਿਰ੍ਮੋਇਆ ਤਰਸ ਨਾ ਕੀਤਾ ਇੱਕ ਇੱਕ ਕਰ ਸਬ ਤੋੜ ਗਿਆ ,
ਨਾਲ ਤੁਰਨ ਦਾ ਵਾਦਾ ਕਰਕੇ ਲੈ ਤੁਰਿਆ ਸੀ ਮੰਜਿਲਾਂ ਨੂ ,
ਵਕ਼ਤ ਕੁਲੇਹ੍ਣਾ ਕੈਸਾ ਆਇਆ ਰਾਹਾਂ ਚੋ ਹੀ ਮੋੜ ਗਿਆ ,
ਤੇਰਾ ਦਿਲ ਮੇਹ੍ਕਾਬਨ ਖਾਤਿਰ ਆਸਾਂ ਦੇ ਫੁੱਲ ਲਾਏ ਮੈਂ ,
ਕਿਓ ਜ਼ਿੰਦਗੀ ਮੇਰੀ ਦੇ ਵਿਚ ਉੱਗ ਵਿਰਹੋ ਦਾ ਥੋਹਰ ਗਿਆ ,
ਚਾਨਣੀਆ ਰਾਤਾਂ ਵਿਚ ਤੇਰੇ ਨਾ ਦੇ ਵੈਣ ਬੀ ਪਾਏ ਮੈਂ ,
ਤੂ ਬੀ ਨਾ ਮੁੜੇਆ ਚੰਨ ਚੰਦਰਾ ਬੀ ਮੁਖ ਮੋੜ ਗਿਆ ,
ਹੁਣ ਤਾਂ ਅੜਿਆ ਇਸ ਤੱਤੜੀ ਦੀ ਹਰ ਕਾਲੀ ਕੁਮਲਾ ਗਈ ਏ ,
'ਪ੍ਰੀਤ 'ਜਦੋ ਦਾ ਜਿੰਦ ਚੰਦਰੀ ਨੂ ਲੱਗ ਵਿਰਹੋ ਦਾ ਕੋਹੜ ਗਿਆ .