****ਤੇਰਾ ਕੋਈ ਕਸੂਰ ਨਹੀਂ ****
ਅਰਮਾਨਾਂ ਦੀ ਜੇ ਉੱਠੀ ,
ਤੇਰਾ ਕੋਈ ਕਸੂਰ ਨਹੀਂ ।
ਹਰ ਸੱਧਰ ਦਿਲ ਦੀ ਕੂਕੀ ਜੇ,
ਤੇਰਾ ਕੋਈ ਕਸੂਰ ਨਹੀਂ ।
ਤਿੜਕੀ ਜੇ ਦੀਵਾਰ ਹਰ ਦਿਲ ਦੀ ,
ਤੇਰਾ ਕੋਈ ਕਸੂਰ ਨਹੀਂ ।
ਹੰਜੂਆਂ ਨਾਲ ਜੇ ਭਰੀਆਂ ਅੱਖਾਂ ਮੇਰੀਆਂ ,
ਤੇਰਾ ਕੋਈ ਕਸੂਰ ਨਹੀ ।
ਮੇਰੇ ਸਾਹ ਜੇ ਹੌਕੇ ਬਣ ਗਏ ਨੇ,
ਤੇਰਾ ਕੋਈ ਕਸੂਰ ਨਹੀਂ ।
ਤੇਰੇ ਬਾਜੋਂ ਜੇ ਲਗਦੀ ਹੈ ਵੀਰਾਨ ਦੁਨੀਆਂ ,
ਤੇਰਾ ਕੋਈ ਕਸੂਰ ਨਹੀਂ ।
ਰੂਹ ਮੇਰੀ ਜ਼ਖਮੀਂ ਹੈ ਜੇ ਹਰ ਥਾਂ ਤੋ ,
ਤੇਰਾ ਕੋਈ ਕਸੂਰ ਨਹੀਂ ।
ਮੇਰ ਜਾਵਾਂ ਜੇ ਸੀਨੇ ਚ ਰਾਜ਼ ਛੁਪਾ ਕੇ ਲੱਖਾਂ ,
ਤੇਰਾ ਕੋਈ ਕਸੂਰ ਨਹੀਂ ।
ਮੈਂ ਚਲਿਆਂ ਅਰਜ਼ੀ ਮੰਜੂਰ ਹੈ ਮੇਰੀ ,
ਮਿਲਣਾ ਅਗਲੇ ਜਨਮ ਸਹੀਂ ,
ਅਗਲਾ ਜਨਮ ਵੀ ਬਹੁਤੀ ਦੂਰ ਨਹੀਂ ।
ਤੈਨੂੰ ਹੱਦ ਤੋ ਵਧ ਚਾਹਿਆ ''ਜੱਸੀ '' ਨੇ ,
ਕੀ ਹੋਇਆ ਜੇ ਕਿੱਸਾ ਏ ਮਸ਼ਹੂਰ ਨਹੀਂ ।
,,,,,,,,,,,,,,,,,,,,,,,,,,,,,,,,,,,,,,,,,,,,
ਜਸਪਾਲ ਕੌਰ (ਜੱਸੀ )
ਅਰਮਾਨਾਂ ਦੀ ਜੇ ਉੱਠੀ ,
ਤੇਰਾ ਕੋਈ ਕਸੂਰ ਨਹੀਂ ।
ਹਰ ਸੱਧਰ ਦਿਲ ਦੀ ਕੂਕੀ ਜੇ,
ਤੇਰਾ ਕੋਈ ਕਸੂਰ ਨਹੀਂ ।
ਤਿੜਕੀ ਜੇ ਦੀਵਾਰ ਹਰ ਦਿਲ ਦੀ ,
ਤੇਰਾ ਕੋਈ ਕਸੂਰ ਨਹੀਂ ।
ਹੰਜੂਆਂ ਨਾਲ ਜੇ ਭਰੀਆਂ ਅੱਖਾਂ ਮੇਰੀਆਂ ,
ਤੇਰਾ ਕੋਈ ਕਸੂਰ ਨਹੀ ।
ਮੇਰੇ ਸਾਹ ਜੇ ਹੌਕੇ ਬਣ ਗਏ ਨੇ,
ਤੇਰਾ ਕੋਈ ਕਸੂਰ ਨਹੀਂ ।
ਤੇਰੇ ਬਾਜੋਂ ਜੇ ਲਗਦੀ ਹੈ ਵੀਰਾਨ ਦੁਨੀਆਂ ,
ਤੇਰਾ ਕੋਈ ਕਸੂਰ ਨਹੀਂ ।
ਰੂਹ ਮੇਰੀ ਜ਼ਖਮੀਂ ਹੈ ਜੇ ਹਰ ਥਾਂ ਤੋ ,
ਤੇਰਾ ਕੋਈ ਕਸੂਰ ਨਹੀਂ ।
ਮੇਰ ਜਾਵਾਂ ਜੇ ਸੀਨੇ ਚ ਰਾਜ਼ ਛੁਪਾ ਕੇ ਲੱਖਾਂ ,
ਤੇਰਾ ਕੋਈ ਕਸੂਰ ਨਹੀਂ ।
ਮੈਂ ਚਲਿਆਂ ਅਰਜ਼ੀ ਮੰਜੂਰ ਹੈ ਮੇਰੀ ,
ਮਿਲਣਾ ਅਗਲੇ ਜਨਮ ਸਹੀਂ ,
ਅਗਲਾ ਜਨਮ ਵੀ ਬਹੁਤੀ ਦੂਰ ਨਹੀਂ ।
ਤੈਨੂੰ ਹੱਦ ਤੋ ਵਧ ਚਾਹਿਆ ''ਜੱਸੀ '' ਨੇ ,
ਕੀ ਹੋਇਆ ਜੇ ਕਿੱਸਾ ਏ ਮਸ਼ਹੂਰ ਨਹੀਂ ।
,,,,,,,,,,,,,,,,,,,,,,,,,,,,,,,,,,,,,,,,,,,,
ਜਸਪਾਲ ਕੌਰ (ਜੱਸੀ )
|